ਸ਼੍ਰੀਮਦ ਭਾਗਵਤ ਕਥਾ ’ਚ ਭਗਵਾਨ ਸ਼੍ਰੀਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਦਾ ਉਚਾਰਨ ਤੇ ਝਾਕੀਆਂ ਨਾਲ ਸਜਿਆ ਦਰਬਾਰ
- ਸ਼੍ਰੀ ਬਾਵਾ ਲਾਲ
Publish Date: Sat, 23 May 2026 10:14 PM (IST)
Updated Date: Sat, 23 May 2026 10:16 PM (IST)

- ਸ਼੍ਰੀ ਬਾਵਾ ਲਾਲ ਦਿਆਲ ਆਸ਼ਰਮ ’ਚ ਸ਼੍ਰੀਮਦ ਭਾਗਵਤ ਕਥਾ ਜਾਰੀ - ਜ਼ਿਲ੍ਹੇ ਭਰ ਤੋਂ ਸ਼ਾਮਲ ਹੋਏ ਸੰਤ ਸਮਾਜ ਦੇ ਮੈਂਬਰ ਜਾ.ਸ., ਜਲੰਧਰ : ਸ਼੍ਰੀ ਬਾਵਾ ਲਾਲ ਦਿਆਲ ਆਸ਼ਰਮ ਦਿਲਬਾਗ ਨਗਰ ਬਸਤੀ ਗੁਜਾਂ ਵਿਚ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ’ਚ ਸ਼ਨਿਚਰਵਾਰ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਦਾ ਉਚਾਰਨ ਕੀਤਾ ਗਿਆ। ਇਸ ਦੌਰਾਨ ਭਗਵਾਨ ਸ਼੍ਰੀਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਦਾ ਜੀਵੰਤ ਵਰਣਨ ਕੀਤਾ ਗਿਆ, ਜਿਸ ਵਿਚ ਇਨ੍ਹਾਂ ਲੀਲਾਵਾਂ ਦੇ ਆਧਿਆਤਮਿਕ ਮਹੱਤਵ ਬਾਰੇ ਗਿਆਨ ਦਿੱਤਾ ਗਿਆ। ਆਸ਼ਰਮ ਦੇ ਸੰਸਥਾਪਕ 1008 ਸ਼੍ਰੀ ਮਹਾਮੰਡਲੇਸ਼ਵਰ ਸਾਕੇਤ ਵਾਸੀ ਮਹੰਤ ਗੰਗਾ ਦਾਸ ਮਹਾਰਾਜ ਦੇ ਜਨਮ ਦਿਵਸ ਨੂੰ ਲੈ ਕੇ ਆਸ਼ਰਮ ਦੇ ਗੱਦੀਨਸ਼ੀਨ ਮਹਾਮੰਡਲੇਸ਼ਵਰ 1008 ਮਹੰਤ ਕੇਸ਼ਵ ਦਾਸ ਦੀ ਅਗਵਾਈ ’ਚ ਕਰਵਾਇਆ ਗਿਆ। ਸ਼੍ਰੀਮਦ ਭਾਗਵਤ ਕਥਾ ਦਾ ਆਗਾਜ਼ ਸ਼੍ਰੀ ਗੁਰੂ ਵੰਦਨਾ ਨਾਲ ਕੀਤਾ ਗਿਆ। ਇਸ ਤੋਂ ਬਾਅਦ ਕਥਾ ਵਿਆਸ ਅਨੰਤ ਸ਼੍ਰੀ ਵਿਭੂਸ਼ਿਤ ਜਗਤਗੁਰੂ ਰਾਮਾਨੁਜਾਚਾਰਯ, ਅੰਤਰਰਾਸ਼ਟਰੀ ਸ਼੍ਰੀ ਰੰਗਰਾਮਾਨੁਜ ਪੀਠਾਧੀਸ਼ਵਰ ਡਾ. ਸਵਾਮੀ ਸ਼੍ਰੀ ਧਰਾਚਾਰਯ ਮਹਾਰਾਜ ਨੇ ਕਿਹਾ ਕਿ ਸਵਾ ਲੱਖ ਗਊਆਂ ਦਾ ਮਾਲਕ ਹੋਣ ਦੇ ਬਾਵਜੂਦ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗਊਆਂ ਚਰਾਈਆਂ ਸੀ। ਇਸੇ ਤਰ੍ਹਾਂ ਮੱਖਣ ਚੋਰੀ ਰਾਹੀਂ ਹਨੇਰੇ ਤੋਂ ਪ੍ਰਕਾਸ਼ ਵੱਲ ਜਾਣ ਦਾ ਗਿਆਨ ਦਿੱਤਾ ਗਿਆ, ਜਿਸ ਦੀ ਪਾਲਣਾ ਸਾਰੇ ਲੋਕਾਂ ਨੂੰ ਕਰਨੀ ਚਾਹੀਦੀ ਹੈ। ਕਥਾ ਸਥਾਨ ਨੂੰ ਭਗਵਾਨ ਸ਼੍ਰੀਕ੍ਰਿਸ਼ਨ ਦੇ ਜੀਵਨ ’ਤੇ ਆਧਾਰਿਤ ਆਕਰਸ਼ਕ ਝਾਂਕੀਆਂ ਨਾਲ ਸਜਾਇਆ ਗਿਆ ਸੀ। ਡਾ. ਸਵਾਮੀ ਧਰਾਚਾਰਯ ਮਹਾਰਾਜ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਸਿਰਫ ਮਨੋਰੰਜਨ ਨਹੀਂ, ਸਗੋਂ ਜੀਵਨ ਨੂੰ ਧਰਮ ਅਤੇ ਪ੍ਰੇਮ ਦੇ ਸਰੋਤ ਵਿਚ ਬੰਨ੍ਹਣ ਦਾ ਸੁਨੇਹਾ ਦਿੰਦੀਆਂ ਹਨ। ਗੋਪੀਆਂ ਨਾਲ ਮੱਖਣ ਦੀ ਲੀਲਾ ਭਗਤ ਅਤੇ ਭਗਵਾਨ ਦੇ ਪ੍ਰੇਮ ਦਾ ਪ੍ਰਤੀਕ ਹੈ। ਗੱਦੀਨਸ਼ੀਨ ਮਹਾਮੰਡਲੇਸ਼ਵਰ 1008 ਮਹੰਤ ਕੇਸ਼ਵ ਦਾਸ ਨੇ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਦਾ ਹਰ ਸੰਵਾਦ ਆਧਿਆਤਮ ਨੂੰ ਪ੍ਰੇਰਿਤ ਕਰਦਾ ਹੈ। ਸੰਕੀਰਤਨ ਦੇ ਨਾਲ ਪੂਰਾ ਕੰਪਲੈਕਸ ‘ਹਰੇ ਕ੍ਰਿਸ਼ਨ-ਹਰੇ ਕ੍ਰਿਸ਼ਨ’ ਦੇ ਉਗੋਸ਼ ਨਾਲ ਗੂੰਜ ਉੱਠਿਆ। ਮਹਾਆਰਤੀ ਤੋਂ ਬਾਅਦ ਭੰਡਾਰਾ ਕਰਵਾਇਆ ਗਿਆ। ਸ਼੍ਰੀਮਦ ਭਾਗਵਤ ਕਥਾ ਵਿਚ ਆਦਰਸ਼ ਭਾਟੀਆ, ਅਨੀਤਾ ਭਾਟੀਆ, ਰਾਜੇਸ਼ ਭਾਟੀਆ, ਪੱਲਵੀ ਭਾਟੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਧਰਮਪਾਲ ਸ਼ਰਮਾ, ਅਭਿਸ਼ੇਕ ਲੂਥਰਾ, ਕਰਨ ਬਾਲੀ, ਵਰੁਣ, ਸ਼ੀਲਾ, ਗਗਨ, ਨਕੁਲ, ਚਿਰਾਗ, ਕਾਰਤਿਕ, ਨਮਨ, ਅਸ਼ਵਨੀ ਕੁਮਾਰ, ਜਤਿਨ, ਰਜਿੰਦਰ ਨੰਦਾ, ਰਾਹੁਲ ਨੰਦਾ, ਮਧੂ ਨੰਦਾ, ਸਾਕਸ਼ੀ ਨੰਦਾ ਸਮੇਤ ਕਈ ਮੈਂਬਰ ਮੌਜੂਦ ਸਨ।