ਗੋਲਡੀ ਬਰਾਡ਼ ਦੇ ਗੁਰਗਿਆਂ ਨੇ ਜਲੰਧਰ ’ਚ ਕੀਤੀ ਸੀ ਰੇਕੀ
- ਟਾਰਗੇਟ ਗਤੀਵਿਧੀਆਂ ਦੀ
Publish Date: Tue, 19 May 2026 09:00 PM (IST)
Updated Date: Wed, 20 May 2026 04:13 AM (IST)

ਮੋਬਾਈਲ ਜਾਂਚ ਲਈ ਭੇਜੇ ਟਾਰਗੇਟ ਗਤੀਵਿਧੀਆਂ ਦੀ ਬਣਾਈ ਵੀਡੀਓ ਸ਼ਰਨ ਦੇਣ ਵਾਲਿਆਂ ਨੂੰ ਵੀ ਜਾਂਚ ’ਚ ਕੀਤਾ ਜਾਵੇਗਾ ਸ਼ਾਮਲ ਸੁਕਰਾਂਤ, ਜਾਗਰਣ ਜਲੰਧਰ : ਜਲੰਧਰ ਪੁਲਿਸ ਨੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਗੈਂਗਸਟਰ ਗੋਲਡੀ ਬਰਾੜ ਦੇ ਗੁਰਗਿਆਂ ਦੇ ਸਾਥੀਆਂ ਨੂੰ ਲੈ ਕੇ ਕੀਤੀ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਤੇ ਉਨ੍ਹਾਂ ਦੇ ਸਾਥੀ ਪਹਿਲਾਂ ਵੀ ਕਈ ਵਾਰ ਜਲੰਧਰ ਆ ਚੁੱਕੇ ਸਨ ਤੇ ਉਨ੍ਹਾਂ ਇੱਥੇ ਆਪਣੇ ਟਾਰਗੇਟ ਦੀ ਰੇਕੀ ਕੀਤੀ ਸੀ। ਮੁਲਜ਼ਮਾਂ ਨੇ ਜਿਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸੀ, ਉਨ੍ਹਾਂ ਦੀਆਂ ਗਤੀਵਿਧੀਆਂ, ਆਉਣ-ਜਾਣ ਦੇ ਰਸਤਿਆਂ ਤੇ ਠਿਕਾਣਿਆਂ ਦੀ ਵੀਡੀਓ ਤੱਕ ਬਣਾਈ ਸੀ। ਗ੍ਰਿਫ਼ਤਾਰ ਕੀਤੇ ਮੁਲਜ਼ਮ ਅਚਾਨਕ ਜਲੰਧਰ ਨਹੀਂ ਪਹੁੰਚੇ ਸਨ, ਬਲਕਿ ਉਨ੍ਹਾਂ ਪਹਿਲਾਂ ਹੀ ਸ਼ਹਿਰ ’ਚ ਕਈ ਵਾਰ ਆ ਕੇ ਰੇਕੀ ਕੀਤੀ ਸੀ। ਜਾਂਚ ’ਚ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਆਪਣੇ ਸੰਭਾਵਿਤ ਟਾਰਗੇਟ ਦੇ ਘਰ, ਦੁਕਾਨ ਤੇ ਰੋਜ਼ਾਨਾ ਦੇ ਰੂਟ ਦੀ ਵੀਡੀਓ ਰਿਕਾਰਡਿੰਗ ਕੀਤੀ ਸੀ। ਇਹ ਵੀਡੀਓ ਗੈਂਗ ਦੇ ਹੋਰ ਮੈਂਬਰਾਂ ਤੇ ਵਿਦੇਸ਼ ’ਚ ਬੈਠੇ ਸੰਚਾਲਕਾਂ ਤੱਕ ਵੀ ਭੇਜੀ ਗਈ ਸੀ। ਪੁਲਿਸ ਨੇ ਮੁਲਜ਼ਮਾਂ ਦੇ ਮੋਬਾਈਲ ਫੋਨ ਕਬਜ਼ੇ ’ਚ ਲੈ ਕੇ ਉਨ੍ਹਾਂ ਦੀ ਡਿਜੀਟਲ ਜਾਂਚ ਸ਼ੁਰੂ ਕਰ ਦਿੱਤੀ ਹੈ। ਮੋਬਾਈਲ ਡਾਟਾ ਨੂੰ ਫੋਰੈਂਸਿਕ ਲੈਬ ਭੇਜਿਆ ਗਿਆ ਹੈ ਤਾਂ ਜੋ ਚੈਟ, ਵੀਡੀਓ, ਕਾਲ ਰਿਕਾਰਡ ਤੇ ਲੋਕੇਸ਼ਨ ਹਿਸਟਰੀ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਜਾਂਚ ’ਚ ਹੋਰ ਬਹੁਤ ਸਾਰੇ ਲੋਕਾਂ ਦੀ ਸ਼ਮੂਲੀਅਤ ਸਾਹਮਣੇ ਆ ਸਕਦੀ ਹੈ। ਬਾਕਸ--- ਸ਼ਰਨ ਦੇਣ ਵਾਲਿਆਂ ਤੇ ਵੀ ਸ਼ਿਕੰਜਾ ਪੁਲਿਸ ਨੂੰ ਜਾਂਚ ’ਚ ਕੁਝ ਅਜਿਹੇ ਲੋਕਾਂ ਦੇ ਨਾਂ ਵੀ ਮਿਲੇ ਹਨ, ਜਿਨ੍ਹਾਂ ਮੁਲਜ਼ਮ ਤੇ ਉਨ੍ਹਾਂ ਦੇ ਸਾਥੀਆਂ ਨੂੰ ਪਹਿਲਾਂ ਜਲੰਧਰ ’ਚ ਠਹਿਰਣ ਦੀ ਜਗ੍ਹਾ ਉਪਲੱਬਧ ਕਰਵਾਈ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੇ ਮੁਲਜ਼ਮਾਂ ਦੀ ਪਛਾਣ ਛੁਪਾਉਣ ਤੇ ਉਨ੍ਹਾਂ ਦੇ ਮੂਵਮੈਂਟ ਨੂੰ ਸੁਰੱਖਿਅਤ ਰੱਖਣ ’ਚ ਮਦਦ ਕੀਤੀ। ਪੁਲਿਸ ਹੁਣ ਉਨ੍ਹਾਂ ਲੋਕਾਂ ਨੂੰ ਵੀ ਜਾਂਚ ’ਚ ਸ਼ਾਮਲ ਕਰਨ ਦੀ ਤਿਆਰੀ ਕਰ ਰਹੀ ਹੈ। ਕੁਝ ਸ਼ੱਕੀ ਲਗਾਤਾਰ ਮੁਲਜ਼ਮਾਂ ਦੇ ਸੰਪਰਕ ’ਚ ਸਨ ਤੇ ਸ਼ਹਿਰ ’ਚ ਉਨ੍ਹਾਂ ਦੇ ਆਉਣ-ਜਾਣ ਦੀ ਜਾਣਕਾਰੀ ਰੱਖਦੇ ਸਨ। ਪੁਲਿਸ ਇਨ੍ਹਾਂ ਲੋਕਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਕਿ ਕੀ ਉਹ ਸਿਰਫ ਮਦਦਗਾਰ ਸਨ ਜਾਂ ਵਾਰਦਾਤ ਦੀ ਸਾਜ਼ਿਸ਼ ’ਚ ਵੀ ਸ਼ਾਮਲ ਸਨ। ਬਾਕਸ-- ਗੈਂਗ ਨੈੱਟਵਰਕ ਤੋੜਨ ’ਚ ਜੁਟੀ ਪੁਲਿਸ ਗੋਲਡੀ ਬਰਾਡ ਗੈਂਗ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਿਸ ਹੁਣ ਪੂਰੇ ਨੈੱਟਵਰਕ ਨੂੰ ਤੋੜਨ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ। ਜਾਂਚ ਏਜੰਸੀਆਂ ਇਹ ਪਤਾ ਲਾਉਣ ’ਚ ਜੁਟੀਆਂ ਹਨ ਕਿ ਵਿਦੇਸ਼ ’ਚ ਬੈਠੇ ਗੈਂਗਸਟਰ ਕਿਸ ਤਰ੍ਹਾਂ ਪੰਜਾਬ ’ਚ ਨੌਜਵਾਨਾਂ ਨੂੰ ਜੋੜ ਰਹੇ ਹਨ ਤੇ ਸੋਸ਼ਲ ਮੀਡੀਆ ਜ਼ਰੀਏ ਨੈੱਟਵਰਕ ਤਿਆਰ ਕਰ ਰਹੇ ਹਨ। ਪੁਲਿਸ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਤੇ ਉਨ੍ਹਾਂ ਦੇ ਹੋਰ ਸਾਥੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ’ਚ ਇਸ ਮਾਮਲੇ ’ਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।