ਦੱਖਣੀ ਭਾਰਤ ਦੇ ਰੰਗਾਂ ’ਚ ਰੰਗਿਆ ਕਾਜ਼ੀ ਮੰਡੀ, ਥਲਪਤੀ ਵਿਜੈ ਦੀਆਂ ਤਸਵੀਰਾਂ ਵਾਲੇ ਲੱਗੇ ਹੋਰਡਿੰਗਜ਼
- 450 ਸ਼ਰਧਾਲੂ ਅੱਜ
Publish Date: Sat, 09 May 2026 09:59 PM (IST)
Updated Date: Sat, 09 May 2026 09:59 PM (IST)

- 450 ਸ਼ਰਧਾਲੂ ਅੱਜ ਦੇਣਗੇ ਅਗਨੀ ਪ੍ਰੀਖਿਆ - ਸਾਊਥ ਇੰਡੀਅਨ ਪੁਅਰ ਵੈੱਲਫੇਅਰ ਸੰਘ ਵੱਲੋਂ ਕਰਵਾਇਆ ਜਾਵੇਗਾ ਪ੍ਰੋਗਰਾਮ ਜਾ.ਸ., ਜਲੰਧਰ : ਸ਼ਹਿਰ ਦੀ ਕਾਜ਼ੀ ਮੰਡੀ ’ਚ 10 ਮਈ ਐਤਵਾਰ ਨੂੰ ਲੋਕਾਂ ਨੂੰ ਸ਼ਰਧਾ ਅਤੇ ਵਿਸ਼ਵਾਸ ਦੀ ਮਿਸਾਲ ਦੇਖਣ ਨੂੰ ਮਿਲੇਗੀ। ਇਸ ਦੌਰਾਨ ਸ਼ਰਧਾਲੂ ਨੰਗੇ ਪੈਰ ਭਖਦੇ ਅੰਗਾਰਿਆਂ ’ਤੇ ਚੱਲ ਕੇ ਆਪਣੀ ਆਸਥਾ ਦੀ ਪ੍ਰੀਖਿਆ ਦੇਣਗੇ। ਸਾਊਥ ਇੰਡੀਅਨ ਪੁਅਰ ਵੈੱਲਫੇਅਰ ਸੰਘ ਵੱਲੋਂ ਐਤਵਾਰ ਨੂੰ ਹੋਣ ਵਾਲੇ ਅਗਨੀ-ਪ੍ਰੀਖਿਆ ਮਹਾਉਤਸਵ ਵਿਚ ਸ਼ਾਮਲ ਹੋ ਕੇ ਧਾਰਮਿਕ ਰਸਮਾਂ ਨੂੰ ਪੂਰਾ ਕੀਤਾ ਜਾਵੇਗਾ। ਜਿਸ ਨੂੰ ਲੈ ਕੇ ਇਕ ਦਿਨ ਪਹਿਲਾਂ ਕਾਜ਼ੀ ਮੰਡੀ ਦੱਖਣੀ ਭਾਰਤ ਦੇ ਰੰਗਾਂ ਵਿਚ ਰੰਗੀਨ ਦਿਖਾਈ ਦਿੱਤਾ। ਮਾਂ ਮਾਰੀਅੰਮਾ ਮੰਦਰ ਦੇ ਆਸ-ਪਾਸ ਲੱਗੇ ਹੋਰਡਿੰਗਜ਼ ਹਿੰਦੀ ਜਾਂ ਅੰਗਰੇਜ਼ੀ ਵਿਚ ਨਹੀਂ, ਬਲਕਿ ਤੇਲਗੂ ਭਾਸ਼ਾ ਵਿਚ ਲਾਏ ਗਏ ਹਨ, ਜਦੋਂਕਿ ਕਨਵੀਨਰਾਂ ਨੇ ਆਪਣੀ ਤਸਵੀਰਾਂ ਦੇ ਨਾਲ ਤਮਿਲਨਾਡੂ ਦੀ ਰਾਜਨੀਤੀ ਵਿਚ ਸਭ ਤੋਂ ਸਰਗਰਮ ਥਲਪਤੀ ਵਿਜੈ ਦੀਆਂ ਤਸਵੀਰਾਂ ਵੀ ਲਾਈਆਂ ਹਨ। ਮੰਦਰ ਦੇ ਅੰਦਰ ਅਤੇ ਬਾਹਰ ਵਿਆਪਕ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦਰਅਸਲ, ਸੰਸਥਾ ਵੱਲੋਂ ਹਰ ਸਾਲ ਹੋਣ ਵਾਲੇ ਸਮਾਗਮ ਵਿਚ ਜ਼ਿਲ੍ਹੇ ਭਰ ਤੋਂ ਸ਼ਰਧਾਲੂ ਸ਼ਾਮਲ ਹੁੰਦੇ ਹਨ। ਇਸ ਤੋਂ ਕਈ ਦਿਨ ਪਹਿਲਾਂ ਵਰਤ ਰੱਖਿਆ ਜਾਂਦਾ ਹੈ ਅਤੇ ਰੋਜ਼ਾਨਾ ਧਾਰਮਿਕ ਰਸਮਾਂ ਨੂੰ ਪੂਰਾ ਕੀਤਾ ਜਾਂਦਾ ਹੈ। ਇਸ ਦੌਰਾਨ ਵਰਤ ਪੂਰਾ ਕਰਨ ਲਈ ਹੋਣ ਵਾਲੇ ਮੇਲੇ ਵਿਚ ਅਗਨੀਕੁੰਡ ਦੇ ਵਿਚਕਾਰ ਨੰਗੇ ਪੈਰ ਚੱਲ ਕੇ ਸ਼ਰਧਾ ਅਤੇ ਆਸਥਾ ਦਾ ਪ੍ਰਮਾਣ ਦਿੱਤਾ ਜਾਂਦਾ ਹੈ। ਮਹਾਉਤਸਵ ਤੋਂ ਇਕ ਦਿਨ ਪਹਿਲਾਂ ਪੂਰਾ ਕਾਜ਼ੀ ਮੰਡੀ ਇਲਾਕਾ ਦੱਖਣੀ ਭਾਰਤੀ ਸੱਭਿਆਚਾਰ ਦੇ ਰੰਗਾਂ ਨਾਲ ਭਰਪੂਰ ਹੋ ਗਿਆ ਹੈ। ਹਰ ਗਲੀ ਵਿਚ ਫੁੱਲਾਂ ਦੀ ਸਜਾਵਟ, ਪਰੰਪਰਾਗਤ ਸੰਗੀਤ ਅਤੇ ਸ਼ਰਧਾਲੂਆਂ ਦੀ ਭੀੜ ਦਾ ਮਾਹੌਲ ਬਣਿਆ ਹੋਇਆ ਹੈ। ਤਮਿਲਨਾਡੂ ਨੂੰ ਲੈ ਕੇ ਲੋਕਾਂ ’ਚ ਉਤਸ਼ਾਹ ਇਸ ਬਾਰੇ ਕਨਵੀਨਰ ਕਮੇਟੀ ਦੇ ਮੈਂਬਰ ਪੱਲਨੀ ਸਵਾਮੀ ਨੇ ਕਿਹਾ ਕਿ ਕਾਜ਼ੀ ਮੰਡੀ ਵਿਚ ਰਹਿਣ ਵਾਲੇ ਪਰਿਵਾਰ ਮੂਲ ਰੂਪ ਵਿਚ ਦੱਖਣ ਦੇ ਹਨ। ਜਿਸ ਕਰ ਕੇ ਇੱਥੇ ਦੇ ਲੋਕਾਂ ਵਿਚ ਤਮਿਲਨਾਡੂ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਇਸ ਦੇ ਤਹਿਤ ਦੱਖਣੀ ਭਾਰਤੀ ਖਾਣੇ ਤੋਂ ਲੈ ਕੇ ਉੱਥੇ ਦੀ ਸੱਭਿਆਚਾਰ ਵੱਲ ਖਾਸ ਰੁਝਾਨ ਹੈ। ਇਹੀ ਕਾਰਨ ਹੈ ਕਿ ਐਤਵਾਰ ਨੂੰ ਹੋਣ ਵਾਲੇ ਪ੍ਰੋਗਰਾਮ ਨੂੰ ਲੈ ਕੇ ਕਾਜ਼ੀ ਮੰਡੀ ਵਿਚ ਲਾਏ ਗਏ ਹੋਰਡਿੰਗਜ਼ ਵਿਚ ਵੀ ਤਮਿਲਨਾਡੂ ਦੀ ਰਾਜਨੀਤੀ ਵਿਚ ਸਭ ਤੋਂ ਸਰਗਰਮ ਕਲਾਕਾਰ ਅਤੇ ਟੀਵੀਕੇ (ਤਮਿਲਗਾ ਵੇਤਰੀ ਕੜਗਮ) ਪਾਰਟੀ ਦੇ ਆਗੂ ਥਲਪਤੀ ਵਿਜੈ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਮਹਾਉਤਸਵ ਸਿਰਫ ਇਕ ਵਿਧਾਨ ਨਹੀਂ, ਬਲਕਿ ਅਤੁੱਟ ਵਿਸ਼ਵਾਸ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸ਼ਾਮ ਪੰਜ ਵਜੇ ਦੇ ਕਰੀਬ ਸਮਾਗਮ ਦਾ ਆਗਾਜ਼ ਹੋਵੇਗਾ, ਜਿਸ ਵਿਚ ਸ਼ੋਭਾ ਯਾਤਰਾ ਅਤੇ ਮਾਂ ਮਾਰੀਅੰਮਾ ਦੀ ਪੂਜਾ ਅਰਚਨਾ ਤੋਂ ਬਾਅਦ ਅਗਨੀ ਪ੍ਰੀਖਿਆ ਦਿੱਤੀ ਜਾਵੇਗੀ, ਜਿਸ ਵਿਚ ਹਰ ਉਮਰ ਦੇ ਲੋਕ ਸ਼ਾਮਲ ਹੋਣਗੇ।