ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਖ਼ੂਨਦਾਨ : ਏਡੀਸੀ
- ਵਿਸ਼ਵ ਰੈੱਡ ਕ੍ਰਾਸ
Publish Date: Sat, 09 May 2026 09:33 PM (IST)
Updated Date: Sat, 09 May 2026 09:35 PM (IST)
- ਵਿਸ਼ਵ ਰੈੱਡ ਕ੍ਰਾਸ ਦਿਵਸ ਮੌਕੇ ਲਾਏ ਖ਼ੂਨਦਾਨ ਕੈਂਪ ’ਚ ਕੀਤੀ ਸ਼ਿਰਕਤ
ਜਲੰਧਰ : ਵਿਸ਼ਵ ਰੈੱਡ ਕ੍ਰਾਸ ਦਿਵਸ ਮੌਕੇ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਦੇ ਸਹਿਯੋਗ ਨਾਲ ਡੀਏਵੀ ਕਾਲਜ ਜਲੰਧਰ ਵੱਲੋਂ ਕਾਲਜ ਕੈਂਪਸ ਵਿਚ ਖ਼ੂਨਦਾਨ ਕੈਂਪ ਲਾਇਆ ਗਿਆ, ਜਿਸ ਵਿਚ 51 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ¢। ਕੈਂਪ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਤੇਜਦੀਪ ਸਿੰਘ ਸੈਣੀ ਨੇ ਕਿਹਾ ਕਿ ਖ਼ੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ¢। ਉਨ੍ਹਾਂ ਕਿਹਾ ਕਿ ਇਸ ਨਾਲ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ¢। ਰੈੱਡ ਕ੍ਰਾਸ ਸੁਸਾਇਟੀ ਅਤੇ ਕਾਲਜ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਅਜਿਹੇ ਨੇਕ ਕਾਰਜਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ¢।
ਇਸ ਮੌਕੇ ਰੈੱਡ ਕ੍ਰਾਸ ਦੇ ਸੰਸਥਾਪਕ ਹੈਨਰੀ ਡੁਨੈਂਟ ਨੂੰ ਮਨੁੱਖਤਾਵਾਦੀ ਸੇਵਾ ਪ੍ਰਤੀ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਸ਼ਰਧਾਂਜਲੀ ਭੇਟ ਕੀਤੀ ਗਈ। ¢ਇਸ ਮੌਕੇ ਸਕੱਤਰ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਡਾ. ਸੁਰਜੀਤ ਲਾਲ, ਪਿ੍ੰਸੀਪਲ ਡੀਏਵੀ ਕਾਲਜ ਜਲੰਧਰ ਡਾ. ਅਨੂਪ ਕੁਮਾਰ, ਪਰਮਿੰਦਰ ਬੇਰੀ, ਡੀਏਵੀ ਕਾਲਜ ਆਫ਼ ਫਿਜ਼ੀਓਥੈਰੇਪੀ ਦੇ ਕਾਰਜਕਾਰੀ ਪਿ੍ੰਸੀਪਲ, ਡਾ. ਸ਼ਿਲਪੀ, ਦਯਾਨੰਦ ਆਯੁਰਵੈਦਿਕ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ, ਡਾ. ਰਜਨੀ, ਪਿ੍ੰਸੀਪਲ, ਐੱਮਐੱਚਆਰ ਕਾਲਜ ਆਫ਼ ਨਰਸਿੰਗ ਡਾ. ਵਿਲੀਅਮਜ਼, ਡੀਨ ਈਐੱਮਏ, ਡੀਏਵੀ ਕਾਲਜ ਡਾ. ਏਕਜੋਤ ਕੌਰ, ਵਾਈਸ ਪਿ੍ੰਸੀਪਲ ਸੋਨਿਕਾ ਦਾਨੀਆ, ਰਜਿਸਟਰਾਰ ਅਸ਼ੋਕ ਕਪੂਰ, ਡਿਪਟੀ ਰਜਿਸਟਰਾਰ ਮਨੀਸ਼ ਖੰਨਾ, ਸਟਾਫ਼ ਸੈਕਟਰੀ ਡਾ. ਰਿਸ਼ੀ, ਬਰਸਰ ਡਾ. ਮਨੂ ਸੂਦ ਸਮੇਤ ਹੋਰ ਫੈਕਲਟੀ ਮੈਂਬਰ ਤੇ ਵਿਦਿਆਰਥੀ ਮੌÏਜੂਦ ਸਨ¢। ਰੈੱਡ ਕ੍ਰਾਸ ਸਕੂਲ ਅਤੇ ਪਰਿਆਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ ਕੈਂਪ ਵਾਲੇ ਸਥਾਨ ਦਾ ਦੌÏਰਾ ਕੀਤਾ ਗਿਆ¢।