ਪਿੰਡਾ ਦੀ ਨੁਹਾਰ ਬਦਲ ਰਹੀ ‘ਆਪ’ ਸਰਕਾਰ : ਚੌਧਰੀ
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ
Publish Date: Sat, 09 May 2026 09:15 PM (IST)
Updated Date: Sat, 09 May 2026 09:17 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ ਜਲੰਧਰ : ਸਰਪੰਚ ਬਲਦੇਵ ਕੁਮਾਰ ਚੌਧਰੀ ਨੇ ਪਿੰਡ ਕਾਸਮਪੁਰ ਵਿਚ ਹੋਏ ਵਿਕਾਸ ਦੇ ਕੰਮਾਂ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੀਆਂ ਕੁਝ ਗਲੀਆਂ ਅਜਿਹੀਆਂ ਸੀ, ਜਿਸ ਵਿਚ ਬਾਰਿਸ਼ ਦੇ ਮੌਸਮ ’ਚ ਚੱਲਣਾ ਮੁਸ਼ਕਿਲ ਹੋ ਜਾਂਦਾ ਸੀ। ਆਮ ਆਦਮੀ ਪਾਰਟੀ ਕੈਂਟ ਤੋਂ ਹਲਕਾ ਇੰਚਾਰਜ ਭੈਣ ਰਾਜਵਿੰਦਰ ਕੌਰ ਥਿਆੜਾ ਨਾਲ ਗੱਲ ਕੀਤੀ ਤੇ ਉਨ੍ਹਾਂ ਨੇ ਕੁਝ ਦਿਨਾਂ ’ਚ ਹੀ ਇੰਟਰਲਾਕ ਵਾਲਾ ਰਸਤਾ ਮਨਜ਼ੂਰ ਕਰਵਾ ਕੇ ਬਣਵਾ ਦਿੱਤਾ। ਪੰਚਾਇਤ ਘਰ ਵਿੱਚ ਚਾਰ ਮੋਟਰਾਂ ਅਤੇ ਨੌਜਵਾਨਾਂ ਲਈ ਹੈਲਥ ਜਿਮ ਬਣਵਾ ਦਿੱਤਾ। ਉਨ੍ਹਾਂ ਦੱਸਿਆ ਕਿ ਸਾਰੇ ਪਿੰਡ ਦੇ ਯੂਥ ਵਿਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਉਨ੍ਹਾਂ ਨਾਲ ਪੰਚ ਪ੍ਰੀਤੀ, ਪੰਚ ਰਿੰਪੀ, ਪੰਚ ਗੁਰਮੇਲ ਚੰਦ, ਪੰਚ ਸੁਰਜੀਤ ਪਾਲ, ਪੰਚ ਹੈਪੀ ਆਦਿ ਮੌਜੂਦ ਸਨ।