ਡਾਇਰੈਕਟਰ ਪੈਨਸ਼ਨ ਵੰਡ ਨੂੰ ਮਿਲੇ ਪੈਨਸ਼ਨਰਜ਼ ਆਗੂ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ
Publish Date: Sat, 09 May 2026 09:03 PM (IST)
Updated Date: Sat, 09 May 2026 09:06 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ ਜਲੰਧਰ : ਪੰਜਾਬ ਦੇ ਲੱਖਾਂ ਪੈਨਸ਼ਨਰਾਂ ਦੀਆਂ ਅਪ੍ਰੈਲ ਮਹੀਨੇ ਦੀਆਂ ਰੁਕੀਆਂ ਪੈਨਸ਼ਨਾਂ ਜਾਰੀ ਕਰਵਾਉਣ, ਅੱਗੇ ਤੋਂ ਪੈਨਸ਼ਨਾਂ ਵਿੱਚ ਦੇਰੀ ਨਾ ਹੋਵੇ ਅਤੇ ਪੈਨਸ਼ਨ ਪੋਰਟਲ ’ਤੇ ਲਾਈਵ ਸਾਰਟੀਫਿਕੇਟ, ਈਕੇਵਾਈਸੀ ਟੀਸੀ ਅਤੇ ਓਲਡ ਏਜ ਭੱਤੇ ਦੀ ਸਮੇਂ ਸਿਰ ਅਦਾਇਗੀ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦਾ ਮਾਸ ਡੈਪੂਟੇਸ਼ਨ ਭਜਨ ਸਿੰਘ ਗਿੱਲ, ਕਰਮ ਸਿੰਘ ਧਨੋਆ, ਸੁਖਵਿੰਦਰ ਸਿੰਘ ਸੈਣੀ ਦੀ ਅਗਵਾਈ ਵਿੱਚ ਡਾਇਰੈਕਟਰ ਪੈਨਸ਼ਨ ਵੰਡ ਅਤੇ ਖਜ਼ਾਨਾ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚਿਆ ਪਰ ਡਾਇਰੈਕਟਰ ਸਾਹਿਬ ਦਫ਼ਤਰ ਵਿੱਚ ਨਾ ਹੋਣ ਕਰ ਕੇ ਡਿਪਟੀ ਡਾਇਰੈਕਟਰ ਸੁਨੀਲ ਸੱਚਦੇਵਾ ਨੂੰ ਮਿਲਿਆ। ਵਫ਼ਦ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਲਾਈਵ ਸਰਟੀਫਿਕੇਟ ਅੱਪਡੇਟ ਨਾ ਹੋਣ ਕਰ ਕੇ ਪੈਨਸ਼ਨਾਂ ਪੈਣ ਵਿੱਚ ਟੈਕਨੀਕਲ ਰੁਕਾਵਟ ਕਾਰਨ ਦੇਰੀ ਹੋਈ ਹੈ। ਇਸ ਸਬੰਧੀ ਉਨ੍ਹਾਂ ਡਾਇਰੈਕਟਰ ਨਾਲ ਮੀਟਿੰਗ 15 ਮਈ ਸ਼ੁੱਕਰਵਾਰ ਨੂੰ 12:00 ਵਜੇ ਤਹਿ ਕੀਤੀ ਹੈ। ਇਸ ਮੌਕੇ ਸੁਰਿੰਦਰ ਰਾਮ ਕੁੱਸਾ, ਪ੍ਰੇਮ ਚੰਦ ਪੰਜੋਲਾ, ਅਮਰੀਕ ਸਿੰਘ, ਨਿਰਮਲ ਸਿੰਘ, ਹਰਜੀਤ ਸਿੰਘ, ਸੁਖਮੰਦਰ ਸਿੰਘ, ਗੁਲਜ਼ਾਰ ਸਿੰਘ, ਜਸਮੇਰ ਸਿੰਘ ਬਾਠ, ਬਾਬੂ ਸਿੰਘ ਮਰਾੜ, ਜਗਦੀਸ਼ ਸਿੰਘ ਸਰਾਓ, ਬਿੰਦਰ ਸਿੰਘ, ਬਿੱਕਰ ਸਿੰਘ ਮਾਛੀਕੇ, ਜਸਵਿੰਦਰ ਸਿੰਘ ਆਹਲੂਵਾਲੀਆ, ਗਿਆਨ ਸਿੰਘ, ਮਨਜੀਤ ਸਿੰਘ ਸੈਣੀ, ਸੀਤਲ ਰਾਮ ਕੁਲਵੰਤ ਸਿੰਘ, ਦਰਸ਼ਨ ਸਿੰਘ ਉਟਾਲ, ਮੇਵਾ ਸਿੰਘ, ਪ੍ਰੀਤਮ ਸਿੰਘ ਨਾਗਰਾ, ਕਰਨੈਲ ਸਿੰਘ, ਹਰਵਿੰਦਰ ਸਿੰਘ, ਗੁਰਦੀਪ ਸਿੰਘ ਮਲਾਗਰ ਸਿੰਘ, ਪ੍ਰਮੋਦ ਕੁਮਾਰ ਜੋਸ਼ੀ, ਰਤਨ ਸਿੰਘ ਗੁਰਾਇਆ, ਪਵਨ ਮਸੀਹ ਜਲੰਧਰ, ਸੀਤਲ ਰਾਮ ਬੰਗਾ, ਕੁਲਦੀਪ ਸਿੰਘ ਕੌੜਾ ਅਤੇ ਹੋਰ ਮੈਂਬਰ ਹਾਜ਼ਰ ਸਨ।