ਗੁਰੂ ਦੇਵ ਰਬਿੰਦਰ ਨਾਥ ਟੈਗੋਰ ਦਾ ਜਨਮ ਦਿਨ ਮਨਾਇਆ
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ
Publish Date: Sat, 09 May 2026 08:48 PM (IST)
Updated Date: Sat, 09 May 2026 08:50 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ ਜਲੰਧਰ : ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਵਿੱਚ ‘ਗੁਰੂ ਦੇਵ ਰਬਿੰਦਰ ਨਾਥ ਟੈਗੋਰ’ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਸਕੂਲ ਵਿੱਚ ਪੂਰਾ ਹਫ਼ਤਾ ‘ਕਿੰਡਰ ਗਾਰਟਨ ਤੋਂ ਲੈ ਕੇ ਸੀਨੀਅਰ ਸੈਕੰਡਰੀ’ ਦੇ ਵਿਦਿਆਰਥੀਆਂ ਲਈ ਵੱਖ-ਵੱਖ ਸਰਗਰਮੀਆਂ ਕਰਵਾਈਆਂ ਗਈਆਂ, ਜਿਸ ਵਿੱਚ ਸ਼ੈਲਫ਼ ਇੰਟਰੋਡਕਸ਼ਨ, ਕਲੇ ਮਾਡਲਿੰਗ, ਰਨ ਰੇਸ, ਕਵਿਤਾ ਉਚਾਰਨ, ਪੇਪਰ ਰੀਡਿੰਗ, ਕੁਇਜ਼, ਭਾਸ਼ਣ ਮੁਕਾਬਲੇਬਾਜ਼ੀ, ਪੋਰਟਰੇਟ ਮੇਕਿੰਗ, ਮਿਊਜ਼ਿਕ ਚਿਅਰ, ਲੇਖ ਲਿਖਣ ਕੌਸ਼ਲ, ਕੈਲੀਗ੍ਰਾਫੀ, ਕਹਾਣੀ ਉਚਾਰਨ ਆਦਿ ਸਰਗਰਮੀਆਂ ਕਰਵਾਈਆਂ ਗਈਆਂ। ਇਨ੍ਹਾਂ ਸਰਗਰਮੀਆਂ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਕੂਲ ਦੀ ਡਾਇਰੈਕਟਰ ਰੁਚਿਕਾ ਜੈਨ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਗੁਰੂ ਦੇਵ ਰਬਿੰਦਰਨਾਥ ਟੈਗੋਰ ਦੇ ਜਨਮ ਦਿਵਸ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਜੀਵਨ ਬਾਰੇ ਦੱਸਿਆ ਅਤੇ ਉਨ੍ਹਾਂ ਦੇ ਦਿਖਾਏ ਸੱਚ ਤੇ ਮਿਹਨਤ ਦੇ ਰਸਤੇ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ।