ਆਪਸੀ ਮਤਭੇਦ ਛੱਡਣ ਵਰਕਰ : ਖਹਿਰਾ
ਵਰਿੰਦਰ ਲਵਲੀ, ਪੰਜਾਬੀ ਜਾਗਰਣ
Publish Date: Sat, 09 May 2026 07:40 PM (IST)
Updated Date: Sat, 09 May 2026 07:42 PM (IST)

ਵਰਿੰਦਰ ਲਵਲੀ, ਪੰਜਾਬੀ ਜਾਗਰਣ ਕਰਤਾਰਪੁਰ : ਆਗਾਮੀ ਨਗਰ ਕੌਂਸਲ ਚੋਣਾਂ ਸਬੰਧੀ ਸ਼ਹਿਰੀ ਕਾਂਗਰਸ ਦੀ ਮੀਟਿੰਗ ਹਲਕਾ ਕਰਤਾਰਪੁਰ ਦੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਪੀਪੀਸੀਸੀ ਮੈਂਬਰ ਨਗਰ ਕੌਂਸਲ ਕਰਤਾਰਪੁਰ ਦੇ ਚੋਣ ਆਬਜ਼ਰਵਰ ਪ੍ਰਿਥਵੀ ਪਾਲ ਸਿੰਘ ਖਹਿਰਾ, ਪੁਰਸ਼ੋਤਮ ਲਾਲ ਖਲੀਫਾ ਸਾਬਕਾ ਡਾਇਰੈਕਟਰ ਪੀਆਰਟੀਸੀ ਤੇ ਮੈਂਬਰ ਪੀਸੀਸੀਸੀ, ਹਰਦੀਪ ਸਿੰਘ ਜੱਸੀ ਚੇਅਰਮੈਨ ਓਬੀਸੀ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਖਹਿਰਾ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਲੋਕ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਬਦਲਾਖੋਰੀ ਨੀਤੀ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਹੁਣ ਉਹ ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ ਤੇ ਇਸ ਸਰਕਾਰ ਨੂੰ ਜਲਦੀ ਚਲਦਾ ਕਰਨ ਲਈ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡਣਗੇ। ਇਸ ਲਈ ਪਾਰਟੀ ਵਰਕਰ ਆਪਸੀ ਮਤਭੇਦ ਛੱਡ ਧੜੇਬੰਦੀ ਤੋਂ ਉੱਪਰ ਉੱਠ ਕੇ ਇਕਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਵਿੱਚ ਜੀ ਜਾਨ ਲਗਾ ਦੇਣ। ਇਸ ਮੌਕੇ ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਇਨ੍ਹਾਂ ਚੋਣਾਂ ਵਿੱਚ ਮਜ਼ਬੂਤ ਦਾਅਵੇਦਾਰਾਂ ਨੂੰ ਟਿਕਟਾਂ ਦੀ ਵੰਡ ਕਰ ਕੇ ਨਗਰ ਕੌਂਸਲ ਕਰਤਾਰਪੁਰ ਦੀਆਂ ਸੀਟਾਂ ’ਤੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਗਾਖਲ, ਸਾਬਕਾ ਨਗਰ ਕੌਂਸਲ ਪ੍ਰਧਾਨ ਸੂਰਜ ਭਾਨ, ਸਕੱਤਰ ਹਰੀਪਾਲ, ਜਗਦੀਸ਼ ਕੁਮਾਰ ਜੱਗਾ, ਭੀਮ ਸੈਨ ਜਗੋਤਾ, ਮੁਕੇਸ਼ ਭਾਰਦਵਾਜ, ਲਲਿਤ ਕਾਲੀਆ, ਸੰਜੀਵ ਕੁਮਾਰ, ਮਨੋਜ ਕੁਮਾਰ, ਜਸਵੰਤ ਰਾਏ, ਵਿਜੇ ਕੁਮਾਰ ਪਾਲ, ਸੁਰਿੰਦਰ ਕੌਰ, ਸੁਨੀਤਾ ਰਾਣੀ, ਪ੍ਰੀਆ ਰਾਣੀ, ਕਮਲਜੀਤ ਕੌਰ, ਰਾਮ ਪਿਆਰੀ, ਬਖਸ਼ੋ, ਬਿਮਲਾ ਰਾਣੀ, ਮਹਿੰਦਰ ਕੌਰ, ਜਸਕਰਨ ਕੌਰ, ਮਹਿੰਦਰ ਕੌਰ, ਪ੍ਰਦੀਪ ਕੁਮਾਰ, ਰਾਕੇਸ਼ ਚੰਦਰ, ਕਪਿਸ ਮੱਲ, ਮਾਨਵ ਮੱਲ, ਮਹਿੰਦਰ ਪਾਲ, ਮਦਨ ਲਾਲ, ਸੰਤੋਸ਼ ਕੁਮਾਰ ਭੋਲੀ, ਗੁਰਨਾਮ ਚੰਦ, ਦੀਪਕ ਕੁਮਾਰ, ਅਮਿਤ ਕਲਿਆਣ, ਦੌਲਤ ਰਾਮ, ਕੁਲਦੀਪ ਸਿੰਘ, ਜੋਗਾ ਸਿੰਘ, ਜਸਪਾਲ ਸਿੰਘ ਆਦਿ ਮੌਜੂਦ ਸਨ।