ਬਲਾਕ ਹੋਵੇਗੀ ਗਲਤ ਦਸਤਾਵੇਜ਼ ਅਪਲੋਡ ਕਰਨ ਵਾਲਿਆਂ ਦੀਆਂ ਆਈਡੀ
ਜਾਸ, ਜਲੰਧਰ : ਤਹਿਸੀਲ-ਵਨ
Publish Date: Thu, 07 May 2026 09:14 PM (IST)
Updated Date: Thu, 07 May 2026 09:17 PM (IST)

ਜਾਸ, ਜਲੰਧਰ : ਤਹਿਸੀਲ-ਵਨ ਵਿਚ ਗਲਤ ਦਸਤਾਵੇਜ਼ ਦੇ ਕੇ ਗੜਬੜੀ ਕਰਨ ਵਾਲੇ ਵਸੀਕਾ ਨਵੀਸ, ਵਕੀਲਾਂ ਜਾਂ ਆਮ ਲੋਕਾਂ ਤੇ ਸ਼ਿਕੰਜਾ ਕੱਸਣ ਲਈ ਸਬ-ਰਜਿਸਟਰਾਰ ਗੁਰਪ੍ਰੀਤ ਸਿੰਘ ਨੇ ਵੀਰਵਾਰ ਨੂੰ ਇਕ ਚਿੱਠੀ ਜਾਰੀ ਕੀਤੀ ਹੈ। ਕਿਹਾ ਗਿਆ ਹੈ ਕਿ ਜਿਨ੍ਹਾਂ ਦੀ ਆਈਡੀ ਤੋਂ ਅਜਿਹੇ ਗੜਬੜੀ ਵਾਲੇ ਦਸਤਾਵੇਜ਼ ਵਾਰ-ਵਾਰ ਅਪਲੋਡ ਕੀਤੇ ਜਾਂਦੇ ਹਨ, ਉਨ੍ਹਾਂ ਦੀਆਂ ਆਈਡੀ ਬਲਾਕ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਤਹਿਸੀਲ-ਵਨ ਦੇ ਸਬ-ਰਜਿਸਟਰਾਰ ਦੁਆਰਾ ਜਾਰੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਈਜੀ ਰਜਿਸਟਰੀ ਦੀ ਪ੍ਰਕਿਰਿਆ ਵਿਚ ਮਨਜ਼ੂਰੀ ਲਈ ਕਈ ਗਲਤ ਦਸਤਾਵੇਜ਼ ਅਪਲੋਡ ਕੀਤੇ ਜਾਂਦੇ ਹਨ। ਕੁਝ ਆਈਡੀ ਦੁਆਰਾ ਅਪਲੋਡ ਕੀਤੇ ਗਏ ਦਸਤਾਵੇਜ਼ਾਂ ਵਿਚ ਨਵੀਂ ਗਿਰਦਾਵਰੀ ਅਤੇ ਫਰਦ ਨੂੰ ਅਪਲੋਡ ਨਹੀਂ ਕੀਤਾ ਜਾਂਦਾ। ਪੁਰਾਣੀ ਰਜਿਸਟਰੀ ਨੂੰ ਰੈੱਡ ਲਾਈਨ ਰਜਿਸਟਰੀਆਂ ਦੀ ਮਨਜ਼ੂਰੀ ਲਈ ਅਪਲੋਡ ਨਹੀਂ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਪਾਬੰਦੀਸ਼ੁਦਾ ਕਾਲੋਨੀਆਂ ਦੀ ਮਨਜ਼ੂਰੀ ਲਈ ਵਾਰ-ਵਾਰ ਦਸਤਾਵੇਜ਼ ਅਪਲੋਡ ਕੀਤੇ ਜਾਂਦੇ ਹਨ। ਇਸ ਲਈ ਉਕਤ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਰਜਿਸਟਰੀ ਦੀ ਪ੍ਰਕਿਰਿਆ ਵਿਚ ਸਮਾਂ ਬਰਬਾਦ ਨਾ ਹੋਵੇ। ਇਸ ਦੇ ਨਾਲ ਹੀ ਸੰਬੰਧਿਤ ਰਜਿਸਟਰੀ ਦੇ ਰਿਜੈਕਸ਼ਨ ਵਧਣ ਕਾਰਨ ਵਿਭਾਗ ਦੇ ਉੱਚ ਅਧਿਕਾਰੀ ਸਵਾਲ ਖੜ੍ਹੇ ਕਰਦੇ ਹਨ। ਜੇ ਕਿਸੇ ਵੱਲੋਂ ਵਾਰ-ਵਾਰ ਅਜਿਹਾ ਕੀਤਾ ਜਾਂਦਾ ਹੈ, ਤਾਂ ਉਸ ਆਈਡੀ ਦੀ ਪਛਾਣ ਕਰਕੇ ਉਸਨੂੰ ਬਲਾਕ ਕਰ ਦਿੱਤਾ ਜਾਵੇਗਾ।