ਬਾਵਾ ਖੇਲ ਸਬਜ਼ੀ ਮੰਡੀ ’ਚ ਸਟ੍ਰੀਟ ਲਾਈਟਾਂ ਬੰਦ, ਹਨੇਰੇ ’ਚ ਡੁੱਬਿਆ ਰਹਿੰਦਾ ਹੈ ਇਲਾਕਾ
ਜਾਸ, ਜਲੰਧਰ : ਬਸਤੀ
Publish Date: Thu, 07 May 2026 08:47 PM (IST)
Updated Date: Thu, 07 May 2026 08:50 PM (IST)
ਜਾਸ, ਜਲੰਧਰ : ਬਸਤੀ ਬਾਵਾ ਖੇਲ ਇਲਾਕੇ ਵਿਚ ਸਟ੍ਰੀਟ ਲਾਈਟਾਂ ਦੀ ਸਥਿਤੀ ਵਿਗੜੀ ਹੋਈ ਹੈ। ਖਾਸ ਤੌਰ 'ਤੇ ਨਹਿਰ ਦੇ ਕਿਨਾਰੇ ਲੱਗਣ ਵਾਲੀ ਮੰਡੀ ਦੇ ਆਸ-ਪਾਸ ਲਾਈਟਾਂ ਖਰਾਬ ਹਨ ਤੇ ਸ਼ਾਮ ਦੇ ਸਮੇਂ ਲੋਕਾਂ ਲਈ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ। ਹਲਕੇ ਵੈਸਟ ਵਿਧਾਨ ਸਭਾ ਦੀ ਸੀਨੀਅਰ ਆਮ ਆਦਮੀ ਪਾਰਟੀ ਮਹਿਲਾ ਆਗੂ ਬਲਬੀਰ ਕੌਰ ਨੇ ਦੱਸਿਆ ਕਿ ਜਿੱਥੇ ਸ਼ਾਮ ਨੂੰ ਸਬਜ਼ੀ ਮੰਡੀ ਲੱਗਦੀ ਹੈ, ਉਹ ਪੂਰਾ ਖੇਤਰ ਸ਼ਾਮ 7 ਵਜੇ ਦੇ ਬਾਅਦ ਹਨੇਰੇ ਵਿਚ ਡੁੱਬ ਜਾਂਦਾ ਹੈ।
ਬਲਬੀਰ ਕੌਰ ਨੇ ਕਿਹਾ ਕਿ ਇਹ ਮੁੱਖ ਆਵਾਜਾਈ ਵਾਲਾ ਰਸਤਾ ਹੈ। ਨਹਿਰ ਦੇ ਦੋਨੋਂ ਪਾਸੇ ਸੜਕਾਂ ਕਈ ਇਲਾਕਿਆਂ ਨੂੰ ਜੋੜਦੀਆਂ ਹਨ। ਨਹਿਰ ਦੇ ਖੱਬੇ ਪਾਸੇ ਜਿੱਥੇ ਮੱਛੀ ਮਾਰਕੀਟ ਅਤੇ ਸਬਜ਼ੀ ਮੰਡੀ ਲੱਗਦੀ ਹੈ, ਉੱਥੇ ਰਾਤ ਦੇ ਸਮੇਂ ਪੂਰੀ ਤਰ੍ਹਾਂ ਹਨੇਰਾ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਹਨੇਰੇ ਕਾਰਨ ਰਾਤ ਦੇ ਸਮੇਂ ਲੁੱਟ-ਖੋਹ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇੱਥੋਂ ਰੋਜ਼ਾਨਾ ਮਿਹਨਤ-ਮਜ਼ਦੂਰੀ ਕਰਨ ਵਾਲੇ ਲੋਕ ਗੁਜ਼ਰਦੇ ਹਨ।
ਬਲਬੀਰ ਕੌਰ ਨੇ ਦੱਸਿਆ ਕਿ ਇਹ ਸੜਕਾਂ ਕਈ ਕੌਸਲਰਾਂ ਦੇ ਵਾਰਡਾਂ ਵਿਚ ਆਉਂਦੀਆਂ ਹਨ। ਨਗਰ ਨਿਗਮ ਨੂੰ ਚਾਹੀਦਾ ਹੈ ਕਿ ਖਰਾਬ ਲਾਈਟਾਂ ਨੂੰ ਤੁਰੰਤ ਠੀਕ ਕਰਵਾਏ ਜਾਂ ਨਵੀਆਂ ਲਾਈਟਾਂ ਲਗਵਾਏ।