ਸਕੂਲਾਂ ’ਚ ਕਰਾਟਿਆਂ ਦੀ ਸਿਖਲਾਈ ਸ਼ੁਰੂ
ਸੁਰਜੀਤ ਸਿੰਘ ਜੰਮੂ, ਪੰਜਾਬੀ
Publish Date: Sat, 02 May 2026 08:11 PM (IST)
Updated Date: Sun, 03 May 2026 04:17 AM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਲੋਹੀਆਂ-ਫਿਰੋਜ਼ਪੁਰ ਦੇ ਰਾਸ਼ਟਰੀ ਮਾਰਗ ’ਤੇ ਸਥਿਤ ਬੀਕੇ ਇੰਟਰਨੈਸ਼ਨਲ ਕਾਨਵੈਂਟ ਸਕੂਲ ਤੇ ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ, ਵਾੜਾ ਜੋਧ ਸਿੰਘ ਵਿਖੇ ਵਿਦਿਆਰਥੀਆਂ ਨੂੰ ਆਤਮ-ਸੁਰੱਖਿਆ ਲਈ ਮਜ਼ਬੂਤ ਕਰਨ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਧਿਆਨ ’ਚ ਰੱਖਦੇ ਹੋਏ ਕਰਾਟੇ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ’ਚ ਵਿਸ਼ੇਸ਼ ਤੌਰ ’ਤੇ ਕਰਾਟੇ ਟ੍ਰੇਨਰ ਵੱਲੋਂ ਵਿਦਿਆਰਥੀਆਂ ਨੂੰ ਕਰਾਟੇ ਨਾਲ ਸਬੰਧਤ ਵੱਖ-ਵੱਖ ਕਲਾਵਾਂ ਦੀ ਟ੍ਰੇਨਿੰਗ ਦਿੱਤੀ ਗਈ। ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ ਪਿਤਾ ’ਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਇਹ ਮਾਣ ਦੀ ਗੱਲ ਹੈ ਕਿ ਸਕੂਲ ਦੇ ਕਈ ਵਿਦਿਆਰਥੀ ਜਲੰਧਰ ’ਚ ਹੋਣ ਵਾਲੀ ਵੁਸ਼ੂ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਲਈ ਤਿਆਰ ਹਨ। ਇਸ ਮੌਕੇ ਸਕੂਲ ਦੇ ਡਾਇਰੈੱਕਟਰ ਜਨਾਬ ਸਦਾਮ ਖਾਨ, ਡਿਪਟੀ ਡਾਇਰੈੱਕਟਰ ਸਰਗਮ ਥਿੰਦ, ਪ੍ਰਿੰਸੀਪਲ ਨੀਤੀਮਾ ਪੁਰੀ ਨੇ ਕਿਹਾ ਗਿਆ ਕਿ ਕਰਾਟੇ ਦੀ ਟ੍ਰੇਨਿੰਗ ਦੇਣ ਲਈ ਸਕੂਲ ਦੇ ਰੈਗੂਲਰ ਟਾਈਮ ਟੇਬਲ ਦਾ ਹਿੱਸਾ ਬਣਾਇਆ ਗਿਆ ਹੈ। ਅੱਜ ਦੇ ਯੁੱਗ ’ਚ ਸਭ ਬੱਚਿਆਂ ਨੂੰ ਆਤਮ-ਸੁਰੱਖਿਆ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ ਤੇ ਸਕੂਲ ਦੀ ਮੈਨੇਜਮੈਂਟ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਤੇ ਹੋਰ ਕਲਾਵਾਂ ’ਚ ਨਿਪੁੰਨ ਬਣਾਉਣ ਲਈ ਵਚਨਬੱਧ ਹੈ।