ਐੱਚਐੱਮਵੀ ਵਿਦਿਆਰਥਣਾਂ ਨੂੰ ਫੇਅਰਵੈੱਲ ਪਾਰਟੀ ਦਿੱਤੀ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 02 May 2026 07:56 PM (IST)
Updated Date: Sun, 03 May 2026 04:17 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਹੰਸਰਾਜ ਮਹਿਲਾ ਮਹਾਵਿਦਿਆਲਿਆ ’ਚ ‘ਪਰਵਾਜ਼ 2026’ ਤਹਿਤ ਅੰਤਿਮ ਸਾਲ ਦੀਆਂ ਵਿਦਿਆਰਥਣਾਂ ਨੂੰ ਫੇਅਰਵੈੱਲ ਪਾਰਟੀ ਕੁਲਜੀਤ, ਡਾ. ਗਗਨਦੀਪ, ਡਾ. ਮੀਨਾਕਸ਼ੀ ਦੁੱਗਲ ਤੇ ਡੀਨ ਸਟੂਡੈਂਟ ਕੌਂਸਲ ਡਾ. ਉਰਵਸ਼ੀ ਮਿਸ਼ਰਾ ਦੇ ਮਾਰਗਦਰਸ਼ਨ ਹੇਠ ਕੀਤੀ ਗਈ। ਵਿਦਿਆਰਥਣਾਂ ਨੇ ਪ੍ਰੋਗਰਾਮ ਨੂੰ ਬਹੁਤ ਸੁਚੱਜੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਹਾਜ਼ਰੀ ਭਰੀ। ਸਮਾਰੋਹ ਦੀ ਸ਼ੁਰੂਆਤ ਡੀਏਵੀ ਗੀਤ ਤੇ ਗਿਆਨ ਦੀ ਜੋਤ ਜਗਾ ਕੇ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥਣਾਂ ਵੱਲੋਂ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀ ਡਾਂਸ, ਗੀਤ ਤੇ ਮਾਡਲਿੰਗ ਪੇਸ਼ ਕਰ ਕੇ ਸਭ ਦਾ ਮਨ ਮੋਹਿਆ। ਇਸ ਮੌਕੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਕਿਹਾ ਕਿ ਪਰਵਾਜ਼ ਸਿਰਫ਼ ਇਕ ਵਿਦਾਈ ਨਹੀਂ ਸਗੋਂ ਇਕ ਨਵੀਂ ਉਡਾਣ ਦੀ ਸ਼ੁਰੂਆਤ ਹੈ। ਐੱਚਐੱਮਵੀ ਦੀਆਂ ਵਿਦਿਆਰਥਣਾਂ ਆਪਣੇ ਸੰਸਕਾਰ, ਆਤਮ-ਵਿਸ਼ਵਾਸ ਤੇ ਗਿਆਨ ਨਾਲ ਜੀਵਨ ਦੇ ਹਰ ਖੇਤਰ ’ਚ ਕਾਮਯਾਬੀ ਹਾਸਲ ਕਰਨਗੀਆਂ। ਉਨ੍ਹਾਂ ਵਿਦਿਆਰਥਣਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਨ ਤੇ ਸਦਾ ਸਾਕਾਰਾਤਮਕ ਸੋਚ ਨਾਲ ਜੀਵਨ ’ਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀਨ ਯੂਥ ਵੈੱਲਫੇਅਰ ਡਾ. ਨਵਰੂਪ ਤੇ ਡੀਨ ਅਕਾਦਮਿਕ ਡਾ. ਸੀਮਾ ਮਰਵਾਹਾ ਵੀ ਮੌਜੂਦ ਸਨ। ਪ੍ਰੋਗਰਾਮ ਦੇ ਜੱਜ ਪੈਨਲ ’ਚ ਦੀਪਸ਼ਿਖਾ, ਡਾ. ਮਮਤਾ, ਮੀਨੂ ਕੋਹਲੀ ਤੇ ਡਾ. ਸ਼ਾਲੂ ਬੱਤਰਾ ਨੇ ਨਿਰਪੱਖਤਾ ਤੇ ਸਮਝਦਾਰੀ ਨਾਲ ਜੇਤੂਆਂ ਦੀ ਚੋਣ ਕੀਤੀ। ਇਸ ਮੌਕੇ ਮਿਸ ਐੱਚਐੱਮਵੀ ਫੇਅਰਵੈੱਲ 2026 ਸਾਕਸ਼ੀ ਬੰਦੋਲਾ, ਪਹਿਲੀ ਰਨਰਅੱਪ ਰਿਆ, ਦੂਜੀ ਰਨਰਅੱਪ ਸ੍ਰਿਸ਼ਟੀ ਬਹਿਲ, ਮਿਸ ਚਾਰਮਿੰਗ ਜਸਪ੍ਰੀਤ ਕੌਰ, ਮਿਸ ਐਥਨਿਕ ਜੈਪ੍ਰੀਤ, ਮਿਸ ਕਾਨਫੀਡੈਂਟ ਰਾਗਿਨੀ, ਮਿਸ ਸਪਾਰਕਲਿੰਗ ਸਮਾਈਲ ਮਾਨਸੀ ਰੂਪਾ, ਮਿਸ ਐਲੀਗੈਂਸ ਵਿਸ਼ਵਕ੍ਰਿਤੀ, ਮਿਸ ਸਟਾਈਲ ਆਈਕਾਨ ਤੇਜਿੰਦਰ ਕੌਰ, ਮਿਸ ਗ੍ਰੇਸਫੁਲ ਧਰਾ ਤੇ ਮਿਸ ਕਲਚਰਲ ਗ੍ਰੇਸ ਗੁਰਲੀਨ ਨੂੰ ਚੁਣਿਆ ਗਿਆ। ਵਿਦਾਈ ਲੈ ਰਹੀਆਂ ਵਿਦਿਆਰਥਣਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ। ਸੰਸਥਾ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਅੰਤਿਮ ਸਾਲ ਦੀਆ ਵਿਦਿਆਰਥਣਾਂ ਵੱਲੋਂ ਪਹਿਲੇ ਸਾਲ ਦੀਆ ਵਿਦਿਆਰਥਣਾਂ ਨੂੰ ਦੀਪ ਅਦਾਨ-ਪ੍ਰਦਾਨ ਕਰਨ ਦੀ ਰਸਮ ਨਿਭਾਈ ਗਈ।