ਐੱਸਜੀਐੱਨ ਪਬਲਿਕ ਸਕੂਲ ’ਚ ਮਨਾਇਆ ਮਜ਼ਦੂਰ ਦਿਵਸ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 02 May 2026 07:17 PM (IST)
Updated Date: Sun, 03 May 2026 04:15 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਐੱਸਜੀਐੱਨ ਪਬਲਿਕ ਸਕੂਲ, ਪ੍ਰੀਤ ਨਗਰ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਡਰਾਈਵਰਾਂ, ਕੰਡਕਟਰਾਂ, ਮਾਲੀਆਂ, ਗਾਰਡਾਂ, ਹੈਲਪਰਾਂ, ਚਪੜਾਸੀਆਂ, ਸਫਾਈ ਕਰਮਚਾਰੀਆਂ, ਕੇਅਰ ਟੇਕਰਾਂ ਤੇ ਹੋਰ ਵਰਕਰਾਂ ਨੂੰ ਸਕੂਲ ਦੇ ਕੰਟਰੋਲਰ ਚਰਨਜੀਤ ਕੌਰ ਤੇ ਪ੍ਰਿੰਸੀਪਲ ਜਗਜੀਤ ਸਿੰਘ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਵਿਦਿਆਰਥੀਆਂ ਨੇ ਕਮਿਊਨਿਟੀ ਵਰਕਰਾਂ ਦੀ ਭੂਮਿਕਾ ਨੂੰ ਦਰਸਾਉਂਦਾ ਨਾਟਕਾ ਪੇਸ਼ ਕੀਤਾ, ਭਾਸ਼ਣ ਦਿੱਤੇ ਤੇ ਕਵਿਤਾਵਾਂ ਰਾਹੀ ਸੰਦੇਸ਼ ਦਿੱਤਾ ਕਿ ਇਹ ਕਮਿਊਨਿਟੀ ਵਰਕਰ ਸਮਾਜ ਲਈ ਕਿੰਨੀ ਕੀਮਤੀ ਸੇਵਾਵਾਂ ਨਿਭਾਅ ਰਹੇ ਹਨ।