ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਯੂਨੀਕ ਹੋਮ ਦਾ ਦੌਰਾ
ਬੱਚਿਆਂ ਦੀ ਭਲਾਈ ਤੇ
Publish Date: Sat, 02 May 2026 06:59 PM (IST)
Updated Date: Sun, 03 May 2026 04:14 AM (IST)

ਬੱਚਿਆਂ ਦੀ ਭਲਾਈ ਤੇ ਗੋਦ ਲੈਣ ਦੀ ਪ੍ਰਕਿਰਿਆ ਦਾ ਲਿਆ ਜਾਇਜ਼ਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬੱਚਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਤੇ ਕਾਨੂੰਨੀ ਸਰਪ੍ਰਸਤੀ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਇੱਕ ਅਹਿਮ ਕਦਮ ਚੁੱਕਦਿਆਂ ਪਿ੍ਆ ਸੂਦ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਜਲੰਧਰ ਵੱਲੋਂ ਅੱਜ ‘ਯੂਨੀਕ ਹੋਮ’ ਜਲੰਧਰ ਦਾ ਸਰਕਾਰੀ ਦੌਰਾ ਕੀਤਾ ਗਿਆ। ¢ਉਨ੍ਹਾਂ ਦੇ ਨਾਲ ਰਾਹੁਲ ਕੁਮਾਰ, ਸੀਜੇਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਜਲੰਧਰ ਵੀ ਮੌਜੂਦ ਸਨ। ਇਸ ਦੌਰੇ ਦਾ ਮੁੱਖ ਕੇਂਦਰ ਸੰਸਥਾ ’ਚ ਰਹਿ ਰਹੇ ਬੱਚਿਆਂ ਦੇ ਰਹਿਣ-ਸਹਿਣ, ਵਿੱਦਿਅਕ ਸਹੂਲਤਾਂ ਤੇ ਉਨ੍ਹਾਂ ਦੀ ਮਾਨਸਿਕ ਤੇ ਭਾਵਨਾਤਮਕ ਸਿਹਤ ਦਾ ਮੁਲਾਂਕਣ ਕਰਨਾ ਸੀ। ¢ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਸੰਸਥਾ ’ਚ ਰਹਿ ਰਹੇ 55 ਬੱਚਿਆਂ ਨਾਲ ਪਿਆਰ ਭਰਿਆ ਸਮਾਂ ਬਿਤਾਇਆ¢। ਉਨ੍ਹਾਂ ਬੱਚਿਆਂ ਦੇ ਰੋਜ਼ਾਨਾ ਦੇ ਕੰਮਾਂ, ਸਿਹਤ ਦੇ ਮਿਆਰਾਂ ਤੇ ਉਨ੍ਹਾਂ ਨੂੰ ਦਿੱਤੀ ਜਾ ਰਹੀ ਸਿੱਖਿਆ ਦੀ ਗੁਣਵੱਤਾ ’ਚ ਡੂੰਘੀ ਦਿਲਚਸਪੀ ਦਿਖਾਈ¢। ਇਸ ਦੌਰੇ ਦੌਰਾਨ ਪਿ੍ਆ ਸੂਦ ਤੇ ਰਾਹੁਲ ਕੁਮਾਰ ਨੇ ਨਿੱਜੀ ਤੌਰ ’ਤੇ 9 ਲੰਬਿਤ ਗੋਦ ਲੈਣ ਦੇ ਕੇਸਾਂ ਦੀ ਸਮੀਖਿਆ ਕੀਤੀ¢। ਨਿਆਇਕ ਅਧਿਕਾਰੀਆਂ ਨੇ ਸਬੰਧਤ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੇ ਸਥਾਈ ਘਰਾਂ ’ਚ ਜਾਣ ਦੀ ਪ੍ਰਕਿਰਿਆ ਨਿਰਵਿਘਨ, ਪਾਰਦਰਸ਼ੀ ਤੇ ਬੱਚਿਆਂ ਦੇ ਸਰਬੋਤਮ ਹਿੱਤ ’ਚ ਹੋਵੇ। ¢ਯੂਨੀਕ ਹੋਮ ਦੇ ਮੁਖੀ ਪਦਮਸ਼੍ਰੀ ਬੀਬੀ ਪ੍ਰਕਾਸ਼ ਕੌਰ ਨਾਲ ਗੱਲਬਾਤ ਕਰਦਿਆਂ ਪਿ੍ਆ ਸੂਦ ਨੇ ਜ਼ੋਰ ਦੇ ਕੇ ਕਿਹਾ ਕਿ ਨਿਆਂਪਾਲਿਕਾ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸੰਸਥਾਗਤ ਦੇਖਭਾਲ ’ਚ ਰਹਿਣ ਵਾਲੇ ਹਰ ਬੱਚੇ ਨੂੰ ਪਰਿਵਾਰ ਵਰਗਾ ਮਾਹੌਲ ਮਿਲੇ।¢ ਉਨ੍ਹਾਂ ਸੰਸਥਾ ਦੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜਗਨਨਾਥ, ਸੀਨੀਅਰ ਸਹਾਇਕ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਜਲੰਧਰ ਵੀ ਹਾਜ਼ਰ ਸਨ¢।