ਸੂਫ਼ੀ ਸ਼ਾਇਰ ਅਲਮਸਤ ਦੇਸਰਪੁਰੀ ਦੀ ਚੌਥੀ ਬਰਸੀ ਭਲਕੇ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Tue, 28 Apr 2026 12:17 AM (IST)
Updated Date: Tue, 28 Apr 2026 12:19 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬੀ ਗੀਤਕਾਰੀ ’ਚ ਵੱਖਰੀ ਪਛਾਣ ਬਣਾਉਣ ਵਾਲੇ ਸੂਫ਼ੀ ਸ਼ਾਇਰ ਉਸਤਾਦ ਅਲਮਸਤ ਦੇਸਰਪੁਰੀ ਦੀ ਚੌਥੀ ਬਰਸੀ 29 ਅਪ੍ਰੈਲ ਬੁੱਧਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਦੇਸਰਪੁਰ ਜਲੰਧਰ ਵਿਖੇ ਮਨਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਲਮਸਤ ਦੇ ਵਿਦੇਸ਼ ਰਹਿੰਦੇ ਪੁੱਤਰ ਸਾਗਰ ਦੇਸਰਪੁਰੀ ਨੇ ਦੱਸਿਆ ਕਿ ਪੱਛਮੀ ਏਸ਼ੀਆ ’ਚ ਜਾਰੀ ਜੰਗ ਕਾਰਨ ਇਸ ਵਾਰ ਉਨ੍ਹਾਂ ਦਾ ਵਿਦੇਸ਼ ਤੋਂ ਭਾਰਤ ਆਉਣਾ ਬਹੁਤ ਮੁਸ਼ਕਿਲ ਹੈ। ਇਸ ਕਰ ਕੇ ਇਸ ਵਾਰ ਦੇਸਰਪੁਰ ਹੁਰਾਂ ਦੀ ਬਰਸੀ ਸਾਦੇ ਢੰਗ ਨਾਲ ਮਨਾਈ ਜਾਵੇਗੀ। ਇਸ ਵਾਰ ਕੋਈ ਸਟੇਜ ਦਾ ਪ੍ਰੋਗਰਾਮ ਨਹੀਂ ਹੋਵੇਗਾ। ਜ਼ਰੂਰੀ ਰਸਮਾਂ ’ਚ ਉਨ੍ਹਾਂ ਦੀ ਮਜ਼ਾਰ ’ਤੇ ਚਾਦਰ ਚੜ੍ਹਾਈ ਜਾਵੇਗੀ, ਚਿਰਾਗ ਰੋਸ਼ਨ ਕੀਤੇ ਜਾਣ। ਇਸ ਤੋਂ ਇਲਾਵਾ ਠੰਢੇ-ਮਿੱਠੇ ਜਲ ਦੀ ਛਬੀਲ ਲਾਈ ਜਾਵੇਗੀ। ਉਪਰੰਤ ਸੰਗਤ ਲਈ ਲੰਗਰ ਵਰਤਾਇਆ ਜਾਵੇਗਾ।