ਲਾਇਨਜ਼ ਨੇ ਰੰਧਾਵਾ ਕਲੱਬ ਨੂੰ ਹਰਾਇਆ
ਜਾ.ਸ., ਜਲੰਧਰ : ਰੰਧਾਵਾ
Publish Date: Sun, 26 Apr 2026 10:15 PM (IST)
Updated Date: Sun, 26 Apr 2026 10:19 PM (IST)
ਜਾ.ਸ., ਜਲੰਧਰ : ਰੰਧਾਵਾ ਕ੍ਰਿਕਟ ਸਟੇਡੀਅਮ ਵਿਚ ਲਾਇਨਜ਼ ਟੀਮ ਅਤੇ ਰੰਧਾਵਾ ਕ੍ਰਿਕਟ ਕਲੱਬ ਵਿਚਾਲੇ ਮੈਚ ਖੇਡਿਆ ਗਿਆ। ਲਾਇਨਜ਼ ਕਲੱਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 135 ਦੌੜਾਂ ਬਣਾਈਆਂ। ਵੈਭਵ ਨੇ 38 ਦੌੜਾਂ, ਸੈਂਡੀ ਨੇ 33 ਦੌੜਾਂ ਅਤੇ ਰਾਜੂ ਵਰਮਾ ਨੇ 28 ਦੌੜਾਂ ਦਾ ਯੋਗਦਾਨ ਦਿੱਤਾ। ਜਦੋਂ ਰੰਧਾਵਾ ਕ੍ਰਿਕਟ ਕਲੱਬ ਬੈਟਿੰਗ ਕਰਨ ਲਈ ਮੈਦਾਨ ਵਿਚ ਉਤਰੀ ਤਾਂ ਉਹ 115 ’ਤੇ ਆਲਆਊਟ ਹੋ ਗਈ। ਲਾਇਨਜ਼ ਟੀਮ ਦੀ ਵੱਲੋਂ ਵੈਭਵ ਵਰਮਾ ਅਤੇ ਸੈਮ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ। ਰਾਜੂ ਵਰਮਾ ਨੂੰ ਮੈਨ ਆਫ ਦਿ ਮੈਚ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਸ ਮੈਚ ਨੇ ਸਥਾਨਕ ਕ੍ਰਿਕਟ ਪ੍ਰੇਮੀਆਂ ’ਚ ਖੁਸ਼ੀ ਦਾ ਮਾਹੌਲ ਪੈਦਾ ਕੀਤਾ ਅਤੇ ਖਿਡਾਰੀਆਂ ਦੀ ਮਿਹਨਤ ਨੂੰ ਸਲਾਮ ਕੀਤਾ।