ਕਈ ਆਗੂ ਭਾਜਪਾ ’ਚ ਹੋਏ ਸ਼ਾਮਲ
ਜਾ.ਸ., ਜਲੰਧਰ : ਭਾਜਪਾ
Publish Date: Sun, 26 Apr 2026 10:08 PM (IST)
Updated Date: Sun, 26 Apr 2026 10:10 PM (IST)
ਜਾ.ਸ., ਜਲੰਧਰ : ਭਾਜਪਾ ਦੇ ਪ੍ਰਦੇਸ਼ ਮਹਾਮੰਤਰੀ ਅਤੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਦੇ ਰਿਹਾਇਸ਼ ਸਥਾਨ |ਤੇ ਸੈਂਟਰਲ ਵਿਧਾਨ ਸਭਾ ਖੇਤਰ ਰਾਮਾਮੰਡੀ |ਚ ਭਾਜਪਾ ਨੂੰ ਵੱਡੀ ਮਜ਼ਬੂਤੀ ਮਿਲੀ ਹੈ, ਜਦੋਂ ਕਾਂਗਰਸ ਦੇ ਜ਼ਿਲ੍ਹਾ ਮਹਾਮੰਤਰੀ ਭੁਪਿੰਦਰ ਅਨੂ ਅਤੇ ਨਵੀਨ ਪਰਾਗਪੁਰ ਸਾਥੀਆਂ ਸਮੇਤ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ’ਚ ਸ਼ਾਮਲ ਹੋ ਗਏ। ਦੋਵੇਂ ਆਗੂਆਂ ਦਾ ਭਾਜਪਾ ’ਚ ਸ਼ਾਮਲ ਹੋਣ ’ਤੇ ਰਾਕੇਸ਼ ਰਾਠੌਰ ਨੇ ਸਵਾਗਤ ਕੀਤਾ। ਇਸ ਮੌਕੇ ਮੁੱਖ ਤੌਰ ’ਤੇ ਮੌਜੂਦ ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ, ਜ਼ਿਲ੍ਹਾ ਮਹਾਮੰਤਰੀ ਅਸ਼ੋਕ ਸਰੀਨ ਹਿਕੀ, ਸਾਬਕਾ ਪ੍ਰਦੇਸ਼ ਪ੍ਰਧਾਨ ਭਾਜਯੁਮੋ ਸੰਨੀ ਸ਼ਰਮਾ, ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਵਿਜ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਲਲਿਤ ਯਾਦਵ ਬੱਬੂ, ਮੰਡਲ ਪ੍ਰਧਾਨ ਚੰਦਨ ਰਖੇਜਾ ਆਦਿ ਨੇ ਰਾਕੇਸ਼ ਰਾਠੌਰ ਦੇ ਰਿਹਾਇਸ਼ ’ਤੇ ਪ੍ਰਧਾਨ ਮੰਤਰੀ ਦੇ ਮਨ ਦੀ ਗੱਲ ਦੇ 133ਵੇਂ ਐਡੀਸ਼ਨਾਂ ਨੂੰ ਵੀ ਸਾਰੇ ਬੈਠ ਕੇ ਸੁਣਿਆ।