ਵਾਕਾਥਨ ਨੇ ਸ਼ਹਿਰ ਵਾਸੀਆਂ ਨੂੰ ਚੰਗੀ ਸਿਹਤ ਲਈ ਕੀਤਾ ਪ੍ਰੇਰਿਤ
- ਪਰਿੰਦੇ ਡਾਂਸਿੰਗ ਕਲੱਬ
Publish Date: Sun, 26 Apr 2026 09:54 PM (IST)
Updated Date: Sun, 26 Apr 2026 09:58 PM (IST)

- ਪਰਿੰਦੇ ਡਾਂਸਿੰਗ ਕਲੱਬ ਦੇ ਰਾਜਨ ਸਿਆਲ ਨੇ ਕਰਵਾਇਆ ਵਾਰਮਅੱਪ ਸੈਸ਼ਨ - ਪਤਵੰਤਿਆਂ ਨੇ ਵਾਕਾਥਨ ਨੂੰ ਕੀਤਾ ਰਵਾਨਾ ਜਾਗਰਣ ਸੰਵਾਦਦਾਤਾ, ਜਲੰਧਰ : ਸਵੇਰੇ ਤੜਕੇ ਸ਼ਹਿਰ ਦੀਆਂ ਸੜਕਾਂ ’ਤੇ ਸ਼ਹਿਰਵਾਸੀ ਟਰੈਕ ਸੂਟ ਪਹਿਨ ਕੇ ਦੌੜਨ ਲਈ ਤਿਆਰ ਹੋ ਗਏ। ਇਸ ਵਿਚ ਮੇਅਰ ਤੋਂ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਡਾਕਟਰ, ਇੰਜੀਨੀਅਰ ਅਤੇ ਸਮਾਜ ਦੇ ਹਰ ਵਰਗ ਦੇ ਲੋਕ ਲਾਜਪਤ ਨਗਰ ਸਥਿਤ ਨਿਊ ਰੂਬੀ ਹਸਪਤਾਲ ਦੇ ਬਾਹਰ ਇਕੱਠੇ ਹੋਣ ਲੱਗੇ। ਜਦੋਂ ਸੈਂਕੜੇ ਦੀ ਗਿਣਤੀ ਵਿਚ ਸ਼ਹਿਰਵਾਸੀ ਲਾਜਪਤ ਨਗਰ ਪਹੁੰਚੇ ਤਾਂ ਉੱਥੇ ਪਰਿੰਦੇ ਡਾਂਸ ਅਕੈਡਮੀ ਦੇ ਰਾਜਨ ਸਿਆਲ ਨੇ ਪਹਿਲਾਂ ਲੋਕਾਂ ਦਾ ਵਾਰਮਅੱਪ ਕੀਤਾ ਅਤੇ ਫਿਰ ਵੱਖ-ਵੱਖ ਕਿਸਮ ਦੀਆਂ ਫਨ ਗੇਮਾਂ ਅਤੇ ਡਾਂਸ ਸੈਸ਼ਨ ਕਰਵਾਏ। ਇਹ ਮੌਕਾ ਸੀ ਐਤਵਾਰ ਨੂੰ ਰੋਟਰੀ ਕਲੱਬ ਜਲੰਧਰ ਵੈਸਟ ਅਤੇ ਕੇਐੱਸਜੀ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਵੱਲੋਂ ਕਰਵਾਇਆ ਗਿਆ ਵਾਕਾਥਨ-2026 ਦਾ। ਰੋਟਰੀ ਕਲੱਬ 3070 ਦੇ ਸਾਬਕਾ ਜ਼ਿਲ੍ਹਾ ਗਵਰਨਰ ਡਾ. ਐੱਸਪੀਐੱਸ ਗਰੋਵਰ ਦੀ ਪ੍ਰਧਾਨਗੀ ’ਚ ਕਰਵਾਈ ਗਈ ਵਾਕਾਥਨ ਦੌਰਾਨ ਮੇਅਰ ਵਿਨੀਤ ਧੀਰ, ਆਮ ਆਦਮੀ ਪਾਰਟੀ ਦੇ ਹਲਕਾ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ, ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਅਤੇ ਸਮਰਸੈੱਟ ਸਕੂਲ ਦੇ ਚੇਅਰਮੈਨ ਮੋਹਿੰਦਰ ਸਿੰਘ ਸਮੇਤ ਪਤਵੰਤੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਹਰੀ ਝੰਡੀ ਦਿਖਾ ਕੇ ਵਾਕਾਥਨ ਨੂੰ ਰਵਾਨਾ ਕੀਤਾ। ਇਸ ਦੌਰਾਨ ਡਾ. ਐੱਸਪੀਐੱਸ ਗਰੋਵਰ ਨੇ ਕਿਹਾ ਕਿ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਪ੍ਰਤੀ ਜਾਗਰੂਕਤਾ ਫੈਲਾਉਣਾ, ਲੋਕਾਂ ਨੂੰ ਜੰਕ ਫੂਡ, ਸਿਗਰਟਨੋਸ਼ੀ ਅਤੇ ਸ਼ਰਾਬ ਦਾ ਤਿਆਗ ਕਰਨ ਲਈ ਪ੍ਰੇਰਿਤ ਕਰਨਾ, ਸੈਰ, ਕਸਰਤ, ਯੋਗ ਅਤੇ ਧਿਆਨ ਪ੍ਰਤੀ ਜਾਗਰੂਕ ਕਰਨਾ ਹੀ ਵਾਕਾਥਨ ਦਾ ਮੁੱਖ ਟੀਚਾ ਹੈ। ਰੋਟਰੀ ਕਲੱਬ ਜਲੰਧਰ ਵੈਸਟ ਅਤੇ ਡਾ. ਕੇਐੱਸਜੀ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਇਸ ਦਿਸ਼ਾ ਵਿਚ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਵਾਕਾਥਨ ਹਸਪਤਾਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀ ਪਰਿਕਰਮਾ ਕਰਦਿਆਂ ਸਮਾਪਤ ਹੋਈ। ਇਸ ਵਿਚ ਕਲੱਬ ਦੇ ਸਕੱਤਰ ਡਾ. ਨਵਨੀਤ ਅਰੋੜਾ, ਪੀਡੀਜੀ ਡਾ. ਐੱਸਪੀਐੱਸ ਗਰੋਵਰ, ਨਿਰਵਾਚਿਤ ਪ੍ਰਧਾਨ ਤਰਸੇਮ ਸਿੰਘ ਭੋਲਾ, ਨਿਰਵਾਚਿਤ ਸਕੱਤਰ ਹਰਬਿੰਦਰ ਸਿੰਘ, ਪੀਪੀ ਇੰਜੀਨੀਅਰ ਕੁਲਦੀਪ ਸਿੰਘ ਅਤੇ ਡਾ. ਕੇਐੱਸਜੀ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਦੇ ਸਕੱਤਰ ਪਰਵਿੰਦਰ ਸਿੰਘ ਸਮੇਤ ਮੈਂਬਰ ਮੌਜੂਦ ਸਨ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹੱਥਾਂ ਵਿਚ ਤਖਤੀਆਂ ਲੈ ਕੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ। ਇਸ ਤੋਂ ਬਾਅਦ ਨਿਊ ਰੂਬੀ ਹਸਪਤਾਲ ਵਿਚ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਰੇ ਭਾਈਵਾਲਾਂ ਨੂੰ ਪ੍ਰਮਾਣ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਯੋਗਦਾਨ ਦੇਣ ਵਾਲੀਆਂ ਜਥੇਬੰਦੀਆਂ ਅਤੇ ਮਹਿਮਾਨਾਂ ਨੂੰ ਵੀ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸਕੱਤਰ ਡਾ. ਨਵਨੀਤ ਅਰੋੜਾ, ਪੀਪੀ ਇੰਜੀਨੀਅਰ ਕੁਲਦੀਪ ਸਿੰਘ, ਪੀਪੀ ਟੀਪੀਐੱਸ ਬਜਾਜ, ਐੱਸਐੱਸ ਵਿਜ, ਏਐੱਸ ਜੁਨੇਜਾ, ਪੀਪੀ ਮੰਦੀਪ ਜੁਨੇਜਾ, ਰਮਨ ਭੱਲਾ, ਗੀਤਾ ਭੱਲਾ, ਦਲਜੀਤ ਸਿੰਘ ਵਿਰਦੀ, ਇੰਜੀਨੀਅਰ ਦਰਸ਼ਨ ਸਿੰਘ, ਇੰਜੀਨੀਅਰ ਸੁਖਦੇਵ ਸਿੰਘ, ਇੰਜੀਨੀਅਰ ਜੋਗਿੰਦਰ ਸਿੰਘ, ਗੁਨਿੰਦਰ ਕੌਰ, ਡਾ. ਐੱਚਕੇ ਗਰੋਵਰ, ਗੁਰਜੀਤ ਪਨੇਸਰ, ਮੋਨਿਸ਼ਾ ਸਿੱਕਾ, ਡਾ. ਪੁਨੀਤ ਪਾਲ ਸਿੰਘ ਗਰੋਵਰ, ਡਾ. ਹਰਨੀਤ ਗਰੋਵਰ, ਡਾ. ਹਰਲੀਨ ਗਰੋਵਰ, ਸੁਖਦੇਵ ਸਿੰਘ ਚੌਹਾਨ, ਮਨਜੀਤ ਸਿੰਘ ਰੋਬਿਨ, ਹਰਪ੍ਰੀਤ ਗੋਲਡੀ, ਡਾ. ਅਮਨਦੀਪ ਸਿੰਘ ਅਰੋੜਾ, ਡਾ. ਸੁਸ਼ਮਾ ਚਾਵਲਾ, ਯੋਗ ਗੁਰੂ ਵਿਕਾਸ ਮਹਾਜਨ ਅਤੇ ਧੀਰਜ ਭਗਤ ਸਮੇਤ ਮੈਂਬਰ ਆਦਿ ਮੌਜੂਦ ਸਨ।