39 ਡਿਗਰੀ ਤੱਕ ਪਹੁੰਚੇਗਾ ਮਹਾਨਗਰ ਦਾ ਪਾਰਾ, ਵਧੇਗੀ ਗਰਮੀ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Sun, 19 Apr 2026 09:55 PM (IST)
Updated Date: Mon, 20 Apr 2026 04:13 AM (IST)
ਜਾਗਰਣ ਸੰਵਾਦਦਾਤਾ, ਜਲੰਧਰ : ਮਹਾਨਗਰ ’ਚ ਪਾਰਾ ਦਿਨੋ-ਦਿਨ ਵਧ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਲੋਕਾਂ ਨੂੰ ਗਰਮੀ ਨਾਲ ਜੂਝਣਾ ਪੈ ਸਕਦਾ ਹੈ। ਅਗਲੇ ਦਿਨਾਂ ’ਚ ਤਾਪਮਾਨ 39 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਦੇ ਸਾਫ ਰਹਿਣ ਦੀ ਉਮੀਦ ਹੈ। ਦੁਪਹਿਰ 2 ਵਜੇ ਤਪਦੀ ਧੁੱਪ ’ਚ ਲੋਕ ਰੈਣਕ ਬਾਜ਼ਾਰ ’ਚ ਖਰੀਦਦਾਰੀ ਕਰਨ ਪਹੁੰਚੇ ਸਨ। ਧੁੱਪ ਤੋਂ ਬਚਣ ਲਈ ਲੋਕਾਂ ਨੇ ਛੱਤਰੀਆਂ ਦਾ ਇਸਤੇਮਾਲ ਕੀਤਾ। ਤਾਪਮਾਨ ’ਚ ਵਾਧੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਆਉਣ ਵਾਲੇ ਦਿਨਾਂ ’ਚ ਇੰਨਾ ਵੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ ਰਹੇਗਾ। ਤਾਰੀਖ ਘੱਟੋ-ਘੱਟ ਵੱਧ ਤੋਂ ਵੱਧ 19 ਅਪ੍ਰੈਲ 19 ਡਿਗਰੀ 35 ਡਿਗਰੀ 20 ਅਪ੍ਰੈਲ 19 ਡਿਗਰੀ 37 ਡਿਗਰੀ 21 ਅਪ੍ਰੈਲ 20 ਡਿਗਰੀ 37 ਡਿਗਰੀ 22 ਅਪ੍ਰੈਲ 20 ਡਿਗਰੀ 38 ਡਿਗਰੀ 23 ਅਪ੍ਰੈਲ 21 ਡਿਗਰੀ 39 ਡਿਗਰੀ 24 ਅਪ੍ਰੈਲ 21 ਡਿਗਰੀ 39 ਡਿਗਰੀ 25 ਅਪ੍ਰੈਲ 21 ਡਿਗਰੀ 39 ਡਿਗਰੀ