ਪਸ਼ੂਆਂ ਦੀ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਦੇ 8ਵੇਂ ਗੇੜ ਦੀ ਸ਼ੁਰੂਆਤ
ਗਿਆਨ ਸੈਦਪੁਰੀ, ਪੰਜਾਬੀ ਜਾਗਰਣ,
Publish Date: Sat, 18 Apr 2026 09:36 PM (IST)
Updated Date: Sat, 18 Apr 2026 09:39 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸੁਖਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਹਿਸੀਲ ਸ਼ਾਹਕੋਟ ਵਿਚ ਪਸ਼ੂਆਂ ਦੀ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਦੇ 8ਵੇਂ ਗੇੜ ਦੀ ਸ਼ੁਰੂਆਤ ਸ਼੍ਰੀ ਠਾਕੁਰ ਦੁਆਰਾ ਗਊਸ਼ਾਲਾ ਸ਼ਾਹਕੋਟ ਤੋਂ ਕੀਤੀ ਗਈ। ਸ਼ਾਹਕੋਟ ਦੇ ਸੀਨੀਅਰ ਵੈਟਰਨਰੀ ਅਫ਼ਸਰ ਡਾ. ਅਮਨਦੀਪ ਅਤੇ ਵੈਟਰਨਰੀ ਅਫ਼ਸਰ ਡਾ. ਗੁਲਸ਼ਨਪ੍ਰੀਤ ਸਿੰਘ ਦੀ ਟੀਮ ਵੱਲੋਂ ਸ਼ਾਹਕੋਟ ਖੇਤਰ ਵਿਚ ਮੱਝਾਂ ਤੇ ਗਾਵਾਂ ਨੂੰ ਮੂੰਹ ਖੁਰ ਤੋਂ ਬਚਾਅ ਦੇ ਟੀਕੇ ਲਾਏ ਗਏ। ਉਨ੍ਹਾਂ ਦੱਸਿਆ ਕਿ ਸ਼ਾਹਕੋਟ ਤਹਿਸੀਲ ਵਿਚ 30 ਮਈ ਤੱਕ ਕਰੀਬ 34 ਹਜ਼ਾਰ ਪਸ਼ੂਆਂ ਦਾ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਦੌਰਾਨ ਆਪਣੇ ਪਸ਼ੂਆਂ ਦਾ ਟੀਕਾਕਰਨ ਕਰਵਾ ਲਿਆ ਜਾਵੇ। ਇਸ ਮੌਕੇ ਸੁਰਿੰਦਰ ਮੋਹਨ ਮਲਹੋਤਰਾ ਪ੍ਰਧਾਨ ਗਊਸ਼ਾਲਾ ਅਤੇ ਰਮਨ ਗੁਪਤਾ ਵੀ ਹਾਜ਼ਰ ਸਨ।