ਬਿਜਲੀ ਦੇ ਕੱਟਾਂ ਨੇ ਕੱਢੇ ਲੋਕਾਂ ਦੇ ਵੱਟ
ਅਜੇ ਸਿੰਘ ਨਾਗੀ, ਪੰਜਾਬੀ
Publish Date: Sat, 18 Apr 2026 09:33 PM (IST)
Updated Date: Sat, 18 Apr 2026 09:36 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਪੰਜਾਬ ਸੂਬਾ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਡੇ-ਵੱਡੇ ਦਾਅਵੇ ਕਰਦੇ ਸੀ ਕਿ ਬਿਜਲੀ ਦਾ ਕੱਟ ਨਹੀਂ ਲੱਗੇਗਾ। ਤਕਰੀਬਨ ਇਕ ਹਫਤੇ ਤੋਂ ਸ਼ਾਮ ਤੋਂ ਸਵੇਰੇ ਤੱਕ ਅਣਐਲਾਨੇ ਕੱਟ ਲੱਗ ਰਹੇ ਹਨ। ਹਲਕਾ ਫਿਲੌਰ ਦੇ ਸੀਨੀਅਰ ਕਾਂਗਰਸੀ ਆਗੂ ਨੇ ਮਾਨ ਸਰਕਾਰ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜਦੋਂ ਰਾਤ ਦਾ ਖਾਣਾ ਬਣਾਉਣ ਦਾ ਟਾਈਮ ਸ਼ਾਮ ਤੋਂ ਸਵੇਰੇ ਲੈ ਕੇ ਕੱਟ ਲੱਗਦੇ ਹਨ ਤੇ ਗਰਮੀ ਦਾ ਮੌਸਮ ਬੱਚਿਆਂ ਤੇ ਬਜ਼ੁਰਗਾਂ ਦਾ ਗਰਮੀ ਨਾਲ ਬੜਾ ਮੰਦਾ ਹਾਲ ਹੁੰਦਾ ਹੈ ਤੇ ਔਰਤਾਂ ਨੂੰ ਰੋਟੀ ਟੋਕ ਕਰਨਾ ਬੜਾ ਹੀ ਔਖਾ ਹੋ ਗਿਆ, ਜਿਸ ਦਾ ਅਸਰ ਦੁਕਾਨਦਾਰਾਂ ’ਤੇ ਵੀ ਪੈਂਦਾ ਹੈ। ਕਦੇ-ਕਦੇ ਤਾਂ ਬਲੈਕ ਆਊਟ ਲੱਗਦਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਆਣ ਐਲਾਨੇ ਬਿਜਲੀ ਦੇ ਕੱਟ ਬੰਦ ਕੀਤੇ ਜਾਣ ਤਾਂ ਜੋ ਬੱਚੇ ਤੇ ਬਜ਼ੁਰਗ ਗਰਮੀ ਤੋਂ ਰਹਿਤ ਮਹਿਸੂਸ ਕਰ ਸਕਣ।