ਏਕਮ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ
Publish Date: Sat, 18 Apr 2026 09:23 PM (IST)
Updated Date: Sat, 18 Apr 2026 09:27 PM (IST)

ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ ਜਲੰਧਰ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਏਕਮ ਪਬਲਿਕ ਸਕੂਲ ਮਹਿਤਪੁਰ ਦੇ 6 ਵਿਦਿਆਰਥੀਆਂ ਨੇ 90% ਤੋਂ ਉੱਪਰ ਅਤੇ 23 ਵਿਦਿਆਰਥੀਆਂ ਨੇ 80% ਤੋ ਉੱਪਰ ਅੰਕ ਪ੍ਰਾਪਤ ਕਰ ਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਹ ਜਾਣਕਾਰੀ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਅਮਨਦੀਪ ਕੌਰ ਵੱਲੋਂ ਸਾਂਝੇ ਤੌਰ ’ਤੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਬੇਟੇ ਗੁਰਿੰਦਰ ਸਿੰਘ ਨੇ 97%, ਜਸਮੀਤ ਕੌਰ 95%, ਮਨਮੀਤ ਕੌਰ 93.6%, ਰਹਿਮਤਦੀਪ ਕੌਰ 92%, ਜਸ਼ਨਦੀਪ ਕੌਰ 91.6% ਅਤੇ ਸੁਖਮਨਪ੍ਰੀਤ ਕੌਰ ਨੇ 90%, ਅੰਕ ਪ੍ਰਾਪਤ ਕਰ ਕੇ ਆਪਣਾ ਨਾਮ ਮੈਰਿਟ ਵਿੱਚ ਦਰਜ ਕਰਵਾਇਆ। ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਗੁਰਿੰਦਰ ਸਿੰਘ ਨੇ ਸਮਾਜਿਕ ਸਿੱਖਿਆ ਵਿਸ਼ੇ ਵਿੱਚ 100 ਵਿੱਚੋਂ 100, ਅੰਗਰੇਜ਼ੀ ਅਤੇ ਪੰਜਾਬੀ ਵਿਸ਼ੇ ਵਿੱਚ 100 ਵਿੱਚੋਂ 99 ਅੰਕ ਪ੍ਰਾਪਤ ਕਰਕੇ ਕੀਰਤੀਮਾਨ ਸਥਾਪਿਤ ਕੀਤਾ ਜਦਕਿ 9 ਹੋਰ ਵਿਦਿਆਰਥੀਆਂ ਜਿਹਨਾਂ ਵਿੱਚ ਰਹਿਮਤਦੀਪ ਕੌਰ, ਜਸ਼ਨਪ੍ਰੀਤ ਕੌਰ, ਅੰਸ਼ਦੀਪ ਕੌਰ, ਨਵਦੀਪ ਸਿੰਘ, ਮਨਮੀਤ ਕੌਰ, ਜਸਮੀਤ ਕੌਰ, ਜੈਸਮੀਨ ਕੌਰ ਅਤੇ ਜਸਪ੍ਰੀਤ ਕੌਰ ਨੇ ਪੰਜਾਬੀ ਵਿਸ਼ੇ ਵਿੱਚ 99 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।ਇਸੇ ਪ੍ਰਕਾਰ ਜਸਮੀਤ ਕੌਰ ਨੇ ਸਮਾਜਿਕ ਸਿੱਖਿਆ ਵਿਸ਼ੇ ਵਿੱਚ 100 ਵਿੱਚੋਂ 99 ਅੰਕ ਪ੍ਰਾਪਤ ਕੀਤੇ। ਇਸਦੇ ਨਾਲ ਹੀ 58 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਵਿੱਚ 90% ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਉਨ੍ਹਾਂ ਅੱਗੇ ਦੱਸਿਆ ਕਿ ਅੰਗਰੇਜ਼ੀ ਵਿੱਚੋਂ 11 ਅਤੇ ਸਮਾਜਿਕ ਸਿੱਖਿਆ ਵਿੱਚੋਂ 10 ਹੋਰ ਵਿਦਿਆਰਥੀਆਂ ਨੇ 90% ਤੋਂ ਉੱਪਰ ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਗਣਿਤ ਵਿਸ਼ੇ ਵਿੱਚੋਂ ਗੁਰਿੰਦਰ ਸਿੰਘ ਅਤੇ ਹਿਤੇਨ ਮਹੇ ਨੇ 100 ਵਿੱਚੋਂ 95 ਅੰਕ ਪ੍ਰਾਪਤ ਕੀਤੇ। ਇਸ ਦੇ ਨਾਲ ਹੀ ਜਸਮੀਤ ਕੌਰ ਨੇ ਹਿੰਦੀ ਵਿਸ਼ੇ ਵਿੱਚ 100 ਵਿੱਚੋਂ 93 ਅਤੇ ਗੁਰਿੰਦਰ ਸਿੰਘ ਨੇ ਸਾਇੰਸ ਵਿਸ਼ੇ ਵਿੱਚ 100 ਵਿੱਚੋਂ 92 ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਆਪਣੇ ਮਿਹਨਤੀ ਤੇ ਤਜ਼ਰਬੇਕਾਰ ਅਧਿਆਪਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਮੈਨੇਜਮੈਂਟ ਤੋਂ ਦਲਜੀਤ ਸਿੰਘ ਵਾਈਸ ਪ੍ਰਿੰਸੀਪਲ ਦਲਜੀਤ ਕੌਰ, ਕੋਆਰਡੀਨੇਟਰ ਸਵਪਨਦੀਪ ਕੌਰ, ਬਲਾਕ ਹੈੱਡ ਚੇਤਨਾ ਰਾਜਦੇਵ ਅਤੇ ਅਧਿਆਪਕਾਂ ਵਿੱਚੋਂ ਦਲਵੀਰ ਕੌਰ, ਦੀਪਤੀ ਕਵਾਤਰਾ, ਰਣਜੋਤ ਸਿੰਘ, ਚੰਦਨ ਸਿੰਘ, ਰੇਖਾ ਸ਼ਰਮਾ, ਜਸਪ੍ਰੀਤ ਕੌਰ ਅਤੇ ਬਿਨੇਸ਼ ਸ਼ਰਮਾ ਆਦਿ ਹਾਜ਼ਰ ਸਨ।