ਜੌਹਲ ਨੂੰ ਸ਼ਰਧਾਂਜਲੀਆਂ ਕੀਤੀਆਂ ਭੇਟ
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ
Publish Date: Sat, 18 Apr 2026 08:56 PM (IST)
Updated Date: Sat, 18 Apr 2026 09:00 PM (IST)

ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ ਜੰਡਿਆਲਾ ਮੰਜਕੀ : ਪੰਜਾਬੀ ਜਾਗਰਣ ਕਾਂਗਰਸ ਕਮੇਟੀ ਦੇ ਜਲੰਧਰ ਦਿਹਾਤੀ ਦੇ ਸਾਬਕਾ ਪ੍ਰਧਾਨ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਾਇਲਪੁਰ ਖਾਲਸਾ ਕਾਲਜ ਦੀ ਗਵਰਨਿੰਗ ਬੋਰਡ ਦੇ ਮੈਂਬਰ ਅਤੇ ਪਿੰਡ ਜੰਡਿਆਲਾ ਮੰਜਕੀ ਦੇ 3 ਵਾਰ ਦੇ ਸਰਪੰਚ ਰਹੇ ਬਾਬਾ ਰਜਿੰਦਰ ਸਿੰਘ ਜੌਹਲ, ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਬਾਬਾ ਰਜਿੰਦਰ ਸਿੰਘ ਜੌਹਲ ਦੇ ਜੱਦੀ ਪਿੰਡ ਜੰਡਿਆਲਾ ਦੇ ਗੁਰਦੂਆਰਾ ਬਾਬਾ ਭੂਮੀਆ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਸਮਾਗਮ ਵਿਚ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵੱਖ-ਵੱਖ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਇਸ ਅੰਤਿਮ ਅਰਦਾਸ ਸਮਾਗਮ ਵਿੱਚ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਵੱਲੋਂ ਬੈਰਾਗਮਈ ਕੀਰਤਨ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਜੋੜਿਆ। ਇਸ ਸਮਾਗਮ ਵਿੱਚ ਸਾਬਕਾ ਮੰਤਰੀ ਸੰਤੋਸ਼ ਚੌਧਰੀ, ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ, ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ, ਸਾਬਕਾ ਮੰਤਰੀ ਸੁਰਿੰਦਰਪਾਲ ਸਿੰਘ ਥੰਮਣਵਾਲ, ਵਿਧਾਇਕ ਪਰਗਟ ਸਿੰਘ, ਡਾ. ਨਵਜੋਤ ਸਿੰਘ ਦਾਹੀਆ, ਰਾਜਕਮਲ ਸਿੰਘ ਰਾਜਾ ਅਟਵਾਲ ਐੱਸਜੀਪੀਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਲਖਵਿੰਦਰ ਸਿੰਘ ਜੌਹਲ, ਕਾਂਗਰਸੀ ਆਗੂ ਰਾਜਿੰਦਰ ਪਾਲ ਸਿੰਘ ਰੰਧਾਵਾ, ਸ਼ਿਵ ਕੰਵਲ ਸਿੰਘ, ਪਰਮਜੀਤ ਸਿੰਘ ਜੌਹਲ, ਬਲਜੀਤ ਸਿੰਘ ਜੌਹਲ, ਅਵਤਾਰ ਸਿੰਘ ਰਾਮੇਵਾਲ, ਮੱਖਣ ਪੱਲਣ, ਸਾਬਕਾ ਚੇਅਰਮੈਨ ਹਰਭੁਪਿੰਦਰ ਸਿੰਘ ਸਮਰਾ, ਰਜਿੰਦਰ ਪਾਲ ਸਿੰਘ ਰੰਧਾਵਾ, ਅਵਤਾਰ ਸਿੰਘ ਰਾਮੇਵਾਲ, ਬੀਬੀ ਬਲਬੀਰ ਕੌਰ, ਪਰਮਜੀਤ ਸਿੰਘ ਜੌਹਲ, ਐਡਵੋਕੇਟ ਦਿਨੇਸ਼ ਲਖਣਪਾਲ, ਐਡਵੋਕੇਟ ਲਖਵੀਰ ਸੰਧੂ ਮੱਖਣ ਪੱਲਣ ਚੇਅਰਮੈਨ ਗੁਰਵਿੰਦਰ ਸਿੰਘ ਸਮਰਾ ਅਤੇ ਪਿੰਡਾਂ ਦੇ ਪੰਚ, ਸਰਪੰਚ ਆਦਿ ਹਾਜ਼ਰ ਸਨ।