ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਚੌਥਾ ਮੈਗਾ ਜੌਬ ਫੇਅਰ-2026 ਕਰਵਾਇਆ
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ,
Publish Date: Sat, 18 Apr 2026 08:24 PM (IST)
Updated Date: Sat, 18 Apr 2026 08:27 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਕੈਂਪਸ ’ਚ ‘ਚੌਥਾ ਮੈਗਾ ਜੌਬ ਫੇਅਰ-2026’ ਕਰਵਾਇਆ ਗਿਆ। ਸੰਤ ਬਾਬਾ ਮਲਕੀਤ ਸਿੰਘ ਬਾਨੀ ਚਾਂਸਲਰ ਅਤੇ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੇ ਆਸ਼ੀਰਵਾਦ ਨਾਲ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਅਤੇ ਹਰਦਮਨ ਸਿੰਘ ਮਿਨਹਾਸ ਸਕੱਤਰ, ਉਪ ਕੁਲਪਤੀ ਡਾ. ਵਿਜੈ ਧੀਰ ਦੀ ਅਗਵਾਈ ਵਿਚ ਹੋਇਆ। ਪ੍ਰੋਗਰਾਮ ਦੀ ਸ਼ੁਰੂਆਤ ਨਵਪੀ੍ਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ਼ਬਦ ਗਾਇਨ ਨਾਲ ਕੀਤੀ। ਉਪਰੰਤ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਤੋਂ ਮੈਗਾ ਜੌਬ ਫੇਅਰ ਨੂੰ ਸ਼ੂਰੂ ਕਰਨ ਦੀ ਆਗਿਆ ਲੈ ਕੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਵਿਜੈ ਧੀਰ ਨੇ ਆਏ ਹੋਏ ਮਹਿਮਾਨਾਂ ਤੇ ਕੰਪਨੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅਜਿਹੇ ਜੌਬ ਫੇਅਰ ਵਿਦਿਆਰਥੀਆਂ ਨੂੰ ਉਦਯੋਗਿਕ ਦੁਨੀਆ ਨਾਲ ਜੋੜਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਕਰੀਅਰ ਲਈ ਸਹੀ ਦਿਸ਼ਾ ਚੁਣਨ ਵਿੱਚ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹਮੇਸ਼ਾ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਅਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਡਾਇਰੈਕਟਰ ਟ੍ਰੇਨਿੰਗ ਐਂਡ ਪਲੇਸਮੈਂਟ ਡਾ. ਜਗਤੇਸ਼ਵਰ ਸਿੰਘ ਅਤੇ ਹਰਮਿੰਦਰ ਸਿੰਘ (ਸਹਾਇਕ ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ) ਨੇ ਦੱਸਿਆ ਕਿ ਮੈਗਾ ਜੌਬ ਫੇਅਰ ਵਿਚ 600 ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ ਅਤੇ 30 ਤੋਂ ਵੱਧ ਪ੍ਰਸਿੱਧ ਕੰਪਨੀਆਂ ਵੱਲੋਂ 120 ਤੋਂ ਵੱਧ ਵਿਦਿਆਰਥੀਆਂ ਨੂੰ ਸ਼ਾਰਟ ਲਿਸਟ ਅਤੇ ਜੁਆਇੰਨ ਲੇਟਰ ਦਿੱਤੇ ਗਏ। ਜਿਨ੍ਹਾਂ ਨੂੰ 8 ਲੱਖ ਰੁਪਏ ਸਾਲਾਨਾ ਤੱਕ ਦੇ ਪੈਕੇਜ ਆਫਰ ਕੀਤਾ ਗਿਆ। ਇਸ ਤੋਂ ਇਲਾਵਾ ਤਿੰਨ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਪ੍ਰਤੀਨਿਧੀਆਂ ਨੇ ਵੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਰਜਿੰਦਰ ਕੁਮਾਰ ਰਜਿਸਟਰਾਰ, ਰੂਪ ਸਿੰਘ ਡਿਪਟੀ ਰਜਿਸਟਰਾਰ ਵੱਖ-ਵੱਖ ਵਿਭਾਗਾਂ ਦੇ ਡੀਨ ਡਾ. ਗੁਰਮਾਣਿਕ ਕੌਰ ਡਿਪਟੀ ਡੀਨ ਅਕਾਦਮਿਕਸ, ਡਾ. ਜਗਦੀਪ ਕੌਰ ਡੀਨ ਯੂਆਈਈਟੀ, ਡਾ. ਪੂਜਾ ਬਾਲੀ ਡੀਨ ਯੂਆਈਐੱਲ, ਡਾ. ਨੀਸ਼ਾ ਆਰਐਂਡਡੀ ਡਾਇਰੈਕਟਰ, ਡਾ. ਅਨੀਲ ਕੁਮਾਰ ਆਈਕਿਊਏਸੀ, ਡਾ. ਜਗਤੇਸ਼ਵਰ ਸਿੰਘ ਡਾਇਰੈਕਟਰ ਟ੍ਰੇਨਿੰਗ ਐਂਡ ਪਲੇਸਮੈਂਟ, ਡਾ. ਅਮਰਿੰਦਰ ਸਿੰਘ, ਡੀਨ ਐਲੂਮਨਾਈਜ, ਡਾ. ਕੁਲਵੀਰ ਸਿੰਘ ਡੀਨ ਯੂਆਈਏ, ਡਾ. ਅਮਰਜੀਤ ਸਿੰਘ, ਡੀਨ ਯੂਆਈਈ, ਡਾ. ਮਨਦੀਪ ਸਿੰਘ ਡੀਨ ਯੂਆਈਐੱਚ, ਡਾ. ਸ਼ਵੇਤਾ ਸਿੰਘ ਡੀਨ ਯੂਆਈਏਐੱਚਐੱਸ, ਮੁਖੀ ਅਤੇ ਪ੍ਰੋਫ਼ੈਸਰ ਸਹਿਬਾਨ ਵੀ ਹਾਜ਼ਰ ਸਨ। ਇਸ ਮੌਕੇ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ, ਪ੍ਰਦੀਪ ਕੁਮਾਰ (ਤਹਿਸੀਲਦਾਰ ਆਦਮਪੁਰ) ਨੇ ਆਏ ਹੋਏ ਮਹਿਮਾਨਾਂ ਤੇ ਕੰਪਨੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਅਤੇ ਉਨ੍ਹਾਂ ਦੀ ਸਮੁੱਚੀ ਟੀਮਾਂ ਨੂੰ ਵਧਾਈ ਦਿੱਤੀ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਲਈ ਵਧਾਈ ਦਿੱਤੀ। ਇਸ ਤਰ੍ਹਾਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦਾ ਇਹ ਚੌਥਾ ਮੈਗਾ ਜੌਬ ਫੇਅਰ-2026 ਸਫਲਤਾਪੂਰਵਕ ਸੰਪੰਨ ਹੋਇਆ।