ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 18 Apr 2026 08:14 PM (IST)
Updated Date: Sat, 18 Apr 2026 08:15 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਪੰਜਾਬੀ ਲਿਖਾਰੀ ਸਭਾ ਵੱਲੋਂ ਕਵੀ ਦਰਬਾਰ ਤੇ ਮਹੀਨਾਵਾਰੀ ਸਮਾਗਮ ’ਚ ਸਭਾ ਦੇ ਸਰਪ੍ਰਸਤ ਬੇਅੰਤ ਸਿੰਘ ਸਰਹੱਦੀ ਨੇ ਸਮਾਗਮ ਦੀ ਸਫਲਤਾ ਲਈ ਸੰਦੇਸ਼ ਭੇਜਿਆ। ਇਸ ਮੌਕੇ ਹਰਦੀਪ ਸਿੰਘ ਗੋਲਡੀ ਪ੍ਰਧਾਨ ਸਿੱਖਸ ਆਫ ਅਮਰੀਕਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਦੇ ਤਿੰਨ ਵਿਸ਼ੇਸ਼ ਮਹਿਮਾਨ ਕਵੀ ਰਛਪਾਲ ਸਿੰਘ ਪਾਲ, ਸਤਨਾਮ ਸਿੰਘ ਲੁਧਿਆਣਾ ਅਤੇ ਕੁਲਦੀਪ ਰਾਏ ਭਗਤ ਲੁਧਿਆਣਾ, ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਸਨਮਾਨਿਤ ਪੰਜ ਔਰਤਾਂ ਵਿੱਚੋਂ ਬਖ਼ਸ਼ ਸੰਘਾ ਨੂੰ ‘ਪੰਜਾਬੀ ਮਾਂ ਬੋਲੀ ਦਾ ਮਾਣ-ਸਨਮਾਨ’ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਦੇ ਕਵੀ ਦਰਬਾਰ ਦੀ ਆਰੰਭਤਾ ਸਭਾ ਦੇ ਸਕੱਤਰ ਮਹਿੰਦਰ ਸਿੰਘ ਅਨੇਜਾ ਨੇ ਕਵਿਤਾ ਨਾਲ ਕੀਤੀ। ਚੇਅਰਮੈਨ ਦਲਬੀਰ ਸਿੰਘ ਰਿਆੜ ਨੇ ਦੱਸਿਆ ਕਿ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਵਿਚ ਉੱਘੇ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਇਸ ਮੌਕੇ ਮਹਿੰਦਰ ਸਿੰਘ ਅਨੇਜਾ, ਸੁਖਦੇਵ ਸਿੰਘ ਗੰਢਵਾਂ, ਹਰਜਿੰਦਰ ਸਿੰਘ ਜਿੰਦੀ, ਡਾ. ਮਨੋਜ ਫਗਵਾੜਵੀਂ, ਹਰਭਜਨ ਸਿੰਘ ਨਾਹਲ, ਬਲਦੇਵ ਸਿੰਘ ਬੱਦਨ, ਪ੍ਰਿੰਸੀਪਲ ਭਗਵੰਤ ਸਿੰਘ, ਅਮਨਦੀਪ ਕੌਰ, ਅਮਰ ਕੌਰ ਬੇਦੀ, ਅਮਰ ਸਿੰਘ ਅਮਰ, ਉਰਮਲਜੀਤ ਸਿੰਘ ਵਾਲੀਆ, ਐੱਸਐੱਸ ਸੰਧੂ, ਜੁਗਿੰਦਰ ਸਿੰਘ ਉਮਰਾਨੰਗਲ, ਵਰਿੰਦਰ ਲਾਲੀ, ਮੋਹਨ ਸਿੰਘ ਮੋਤੀ, ਗੁਰਦੀਪ ਸਿੰਘ ਉਜਾਲਾ, ਅਨੀਤਾ ਸ਼ਰਮਾ, ਕੁਲਦੀਪ ਸਿੰਘ ਰਤਨ, ਕੁਲਵਿੰਦਰ ਸਿੰਘ ਗਾਖਲ, ਪੰਕਜ, ਪ੍ਰਵੀਨ ਅਬਰੋਲ, ਗੁਰਬਚਨ ਕੌਰ ਆਦਿ ਹਾਜ਼ਰ ਸਨ।