ਸਮਾਜ ਸੇਵਿਕਾ ਪ੍ਰਵੀਨ ਅਬਰੋਲ ਨੇ ਡੀਸੀ ਵਾਲੀਆ ਨਾਲ ਕੀਤੀ ਮੁਲਾਕਾਤ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 18 Apr 2026 08:12 PM (IST)
Updated Date: Sat, 18 Apr 2026 08:15 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਸਮਾਜ ਸੇਵਿਕਾ ਅਤੇ ਲੇਖਕ ਪ੍ਰਵੀਨ ਅਬਰੋਲ ਨੇ ਡੀਸੀ ਵਰਜੀਤ ਵਾਲੀਆ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਵੱਲੋਂ ਚਲਾਈ ਜਾ ਰਹੀ ਐੱਨਜੀਓ ‘ਦਿਵਿਆ ਦ੍ਰਿਸ਼ਟੀ’ ਅਤੇ ‘ਯੂਨਾਈਟਿਡ ਕਵੀਨ ਵੈੱਲਫੇਅਰ ਸੁਸਾਇਟੀ’ ਰਾਹੀਂ ਸਮਾਜ ਲਈ ਕੀਤੇ ਜਾ ਰਹੇ ਵੱਖ-ਵੱਖ ਯੋਗਦਾਨਾਂ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਡਾ. ਅਨੂਪ ਅਬਰੋਲ ਬਾਲ ਸੰਸਕਾਰ ਕੇਂਦਰ’ ਨਾਮਕ ‘ਬਾਲ ਸੰਸਕਾਰ ਕੇਂਦਰ’ ਬਾਲ ਅਪਣਾਇਆ ਹੋਇਆ ਹੈ ਅਤੇ ਜਲਦੀ ਹੀ ਹੋਰ ਬੱਚਿਆਂ ਨੂੰ ਸਿੱਖਿਆ ਦੇਣ ਲਈ ਇੱਕ ਹੋਰ ਅਜਿਹਾ ਕੇਂਦਰ ਅਪਣਾਉਣ ਦਾ ਇਰਾਦਾ ਹੈ। ਪ੍ਰਵੀਨ ਅਬਰੋਲ ਨੇ ਡੀਸੀ ਵਰਜੀਤ ਵਾਲੀਆ ਨੂੰ ਆਪਣੀ ਕਿਤਾਬ ਆਦਰਸ਼ ਜੀਵਨ ਜਾਚ, ਨੂਪ ਸ਼ਰਨ ਦੀ ਕਿਤਾਬ, ਸੋਗ ਕਾ ਅਤਰ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਜਿੱਥੇ ਵੀ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਹੋਵੇਗੀ, ਹਮੇਸ਼ਾ ਆਪਣਾ ਸਹਿਯੋਗ ਦੇਵੇਗੀ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਡੀਸੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਜਲੰਧਰ ਹੋਰ ਤਰੱਕੀ ਕਰੇਗਾ।