ਦੁਆਬਾ ਖ਼ਾਲਸਾ ਸਕੂਲ ’ਚ ਮਨਾਇਆ ਵਿਸਾਖੀ ਦਾ ਤਿਉਹਾਰ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 18 Apr 2026 08:09 PM (IST)
Updated Date: Sat, 18 Apr 2026 08:12 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਦੁਆਬਾ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਿਆ। ਵਿਦਿਆਰਥੀਆਂ ਨੇ ਖਾਲਸਾ ਸਾਜਨਾ ਦਿਵਸ ਦੇ ਇਤਿਹਾਸਕ, ਆਮਦ, ਕਵਿਤਾਵਾਂ, ਲੋਕ ਗੀਤ, ਕਿਰਸਾਨੀ ਜੀਵਨ ਨੂੰ ਦਰਸਾਉਂਦੀ ਸਕਿਟ, ਲੋਕ ਨਾਚ ਆਦਿ ਪੇਸ਼ਕਾਰੀ ਕੀਤੀ ਗਈ। ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਦੇ ਅਲੋਪ ਹੋ ਰਹੇ ਸੱਭਿਆਚਾਰਕ ਵਿਰਸੇ, ਪਹਿਲਵਾਨਾਂ ਦਾ ਅਖਾੜਾ, ਰਿੰਗ ਗੇਮ, ਘੜੇ ਵਾਲੀ ਲਾਟਰੀ, ਗੋਲ ਗੱਪੇ, ਬਰਗਰ, ਜਲੇਬੀਆਂ, ਪਕੌੜਿਆਂ ਦਾ ਸਟਾਲ, ਚਾਟੀ ਵਾਲ਼ੀ ਲੱਸੀ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ। ਇਸ ਮੌਕੇ ਮੈਨੇਜਰ ਜਸਜੀਤ ਸਿੰਘ ਰਾਏ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਕਮੇਟੀ ਮੈਂਬਰ, ਪ੍ਰਿੰਸੀਪਲ ਹਰਮਿੰਦਰ ਸਿੰਘ ਅਟਵਾਲ, ਪ੍ਰਿੰਸੀਪਲ ਤੇਗਾ ਸਿੰਘ ਸੰਧੂ, ਪ੍ਰਿੰਸੀਪਲ ਦਲਜੀਤ ਕੌਰ, ਵਾਈਸ ਪ੍ਰਿੰਸੀਪਲ ਸੁਮਨ ਸਲਵਾਨ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ। ਮੈਨੇਜਰ ਜਸਜੀਤ ਸਿੰਘ ਰਾਏ ਨੇ ਸਟਾਫ ਨੂੰ ਅਜਿਹਾ ਮਿਆਰੀ ਸਮਾਗਮ ਕਰਵਾਉਣ ਲਈ ਹੱਲਾਸ਼ੇਰੀ ਦਿੰਦਿਆਂ ਧੰਨਵਾਦ ਕੀਤਾ।