ਸਰਬੱਤ ਦੇ ਭਲੇ ਲਈ ਟਰੱਕ ਯੂਨੀਅਨ ਨੇ ਕਰਵਾਇਆ ਪਾਠ
ਅਜੇ ਸਿੰਘ ਨਾਗੀ, ਪੰਜਾਬੀ
Publish Date: Sat, 18 Apr 2026 06:52 PM (IST)
Updated Date: Sat, 18 Apr 2026 06:54 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਟਰੱਕ ਯੂਨੀਅਨ ਫਿਲੌਰ ਵੱਲੋਂ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਉਪਰੰਤ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਰਸਭਿੰਨੀ ਗੁਰਬਾਣੀ ਨਾਲ ਨਿਹਾਲ ਕੀਤਾ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ ਨੇ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਤੇ ਧੰਨਵਾਦ ਕੀਤਾ। ਇਸ ਮੌਕੇ ਸਰਵਣ ਸਿੰਘ ਫਿਲੌਰ ਬੀਏ ਸਾਬਕਾ, ਕੈਬਨਿਟ ਮੰਤਰੀ, ਜਥੇਦਾਰ ਗੁਰਮੀਤ ਸਿੰਘ ਸ਼ਿਸ਼ੂਵਾਲ, ਨਰਿੰਦਰ ਸਿੰਘ ਡੀਐੱਫਐੱਸਸੀ, ਇੰਦਰਵੀਰ ਸਿੰਘ ਡੀਐੱਮ ਮਾਰਕਫੈੱਡ ਜਲੰਧਰ, ਗੁਰਪ੍ਰੀਤ ਸਿੰਘ ਗੋਪੀ, ਲਖਵਿੰਦਰ ਸਿੰਘ ਮੋਤੀ, ਅਜੇ, ਅਮਰਜੀਤ ਸਿੰਘ ਸੰਧੂ, ਹਰਜੀਤ ਸਿੰਘ ਢੇਸੀ ਪ੍ਰਧਾਨ ਭੀਕੇਯੂ ਦੁਆਬਾ ਜ਼ਿਲ੍ਹਾ ਜਲੰਧਰ, ਜਰਨੈਲ ਫਿਲੌਰ, ਮਾਸਟਰ ਹੰਸਰਾਜ, ਹੰਸਰਾਜ ਠੇਕੇਦਾਰ ਗੜਾ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ। ਇਸ ਮੌਕੇ ਲਖਵਿੰਦਰ ਸਿੰਘ ਜੌਹਲ, ਪਰਮਿੰਦਰ ਸਿੰਘ ਚੌਹਾਨ, ਤਰਸੇਮ ਰੁਪਾਣਾ ਕਤਪਾਲੋ, ਮਾਲਕ ਡਰਾਈਵਰ ਤੇ ਇਲਾਕੇ ਦੀਆਂ ਵਿਸ਼ੇਸ ਸ਼ਖ਼ਸੀਅਤਾਂ ਤੇ ਸੰਗਤਾਂ ਹਾਜ਼ਰ ਸਨ।