ਘਰ ’ਚ ਵੜ ਕੇ ਧਮਕਾਇਆ, ਬੰਧਕ ਬਣਾਇਆ ਤੇ ਕੀਤੇ ਵਾਹਨ ਚੋਰੀ, ਮਾਮਲਾ ਦਰਜ
* 10-12 ਅਣਪਛਾਤਿਆਂ ਨਾਲ
Publish Date: Sat, 11 Apr 2026 09:20 PM (IST)
Updated Date: Sun, 12 Apr 2026 04:12 AM (IST)
* 10-12 ਅਣਪਛਾਤਿਆਂ ਨਾਲ ਮਿਲ ਕੇ ਕੀਤੀ ਵਾਰਦਾਤ, ਪੁਲਿਸ ਜਾਂਚ ’ਚ ਜੁਟੀ ਜਾਗਰਣ ਸੰਵਾਦਦਾਤਾ, ਜਲੰਧਰ : ਨੂਰਮਹਿਲ ਵਿਖੇ ਸਥਿਤ ਇਕ ਘਰ ’ਚ ਵੜ ਕੇ ਧਮਕਾਉਣ, ਬੰਧਕ ਬਣਾਉਣ ਤੇ ਵਾਹਨ ਚੋਰੀ ਕਰਨ ਦੇ ਮਾਮਲੇ ’ਚ ਪੁਲਿਸ ਨੇ ਲਗਪਗ 10-12 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਹਰਵਿੰਦਰ ਸਿੰਘ, ਜੋ ਕਿ ਪਿੰਡ ਮੁੰਡਾਲਾ ਦਾ ਵਾਸੀ ਹੈ, ਨੇ 2 ਅਪ੍ਰੈਲ 2026 ਨੂੰ ਰਾਤ ਕਰੀਬ 10:30 ਵਜੇ ਪੁਲਿਸ ਥਾਣਾ ਨੂਰਮਹਿਲ ’ਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਬੁਟਾਲਾ ਵਾਸੀ ਬਾਲਾ, ਰੂਤਰਾਂ ਵਾਸੀ ਸੁੱਖਾ ਤੇ ਲਾਡੀ ਵਾਸੀ ਫਾਤਰਾ ਸਮੇਤ 10-12 ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ’ਚ ਜ਼ਬਰਦਸਤੀ ਵੜ ਕੇ ਉਸ ਨੂੰ ਧਮਕਾਇਆ, ਬੰਧਕ ਬਣਾਇਆ ਤੇ ਉਸ ਦੇ ਘਰ ਤੋਂ ਟਰੈਕਟਰ ਤੇ ਮੋਟਰਸਾਈਕਲ ਚੋਰੀ ਕਰ ਲਿਆ। ਘਟਨਾ ਮਗਰੋਂ ਪੀੜਤ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਨਾਮਜ਼ਦ ਮੁਲਜ਼ਮਾਂ ਤੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ। ਇਸ ਸਮੇਂ ਸਾਰੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ।