ਨਿਗਮ ਨੇ ਕਾਲੀਆ ਕਾਲੋਨੀ ’ਚ ਗੈਰਕਾਨੂੰਨੀ ਨਿਰਮਾਣ ’ਤੇ ਕੀਤੀ ਕਾਰਵਾਈ, ਹਾਊਸ ’ਚ ਵੀ ਚੁੱਕਿਆ ਸੀ ਮੁੱਦਾ
ਜਾਸ, ਜਲੰਧਰਨਗਰ ਨਿਗਮ ਦੀ
Publish Date: Mon, 30 Mar 2026 09:18 PM (IST)
Updated Date: Mon, 30 Mar 2026 09:21 PM (IST)

ਜਾਸ, ਜਲੰਧਰ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਕਾਲੀਆ ਕਾਲੋਨੀ ਵਿਚ ਬਿਨਾਂ ਮਨਜ਼ੂਰੀ ਦੇ ਬਣਾਈਆਂ ਗਈਆਂ ਦੁਕਾਨਾਂ ਅਤੇ 80 ਮਰਲੇ ਦੀ ਇਕ ਕਾਲੋਨੀ ਤੇ ਕਾਰਵਾਈ ਕੀਤੀ ਹੈ। ਨਿਗਮ ਦੀ ਟੀਮ ਨੇ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਕਾਲੋਨੀ ਦੇ ਨਿਰਮਾਣ ਨੂੰ ਰੋਕ ਦਿੱਤਾ ਹੈ। ਜਾਣਕਾਰੀ ਮੁਤਾਬਕ ਇਹ ਦੁਕਾਨਾਂ ਅਤੇ ਕਾਲੋਨੀ ਆਮ ਆਦਮੀ ਪਾਰਟੀ ਦੇ ਇਕ ਵਾਰਡ ਪੱਧਰ ਦੇ ਆਗੂ ਦੀਆਂ ਹਨ। ਇਸ ਗੈਰਕਾਨੂੰਨੀ ਨਿਰਮਾਣ ਅਤੇ ਕਾਲੋਨੀ ਦੇ ਮਾਮਲੇ ਨੂੰ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਵਿਚ ਵੀ ਉਠਾਇਆ ਸੀ, ਜਿੱਥੇ ਕੌਂਸਲਰ ਆਸ਼ੂ ਸ਼ਰਮਾ ਨੇ ਪੁੱਛਿਆ ਸੀ ਕਿ ਕਾਲੀਆ ਫਾਰਮ ਅਤੇ ਦੁਕਾਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਨਿਗਮ ਦੀ ਬਿਲਡਿੰਗ ਬ੍ਰਾਂਚ ਕੋਲ ਇਨ੍ਹਾਂ ਦੁਕਾਨਾਂ ਅਤੇ ਕਾਲੋਨੀ ਦੇ ਸੰਬੰਧ ਵਿਚ ਪਹਿਲਾਂ ਵੀ ਸ਼ਿਕਾਇਤਾਂ ਆਈਆਂ ਸਨ ਅਤੇ ਨਿਗਮ ਨੇ ਹੁਣ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ। ਪ੍ਰਾਪਰਟੀ ਟੈਕਸ ਦੀ ਰਿਕਵਰੀ ਪਹਿਲੀ ਵਾਰ 50 ਕਰੋੜ ਦੇ ਨੇੜੇ ਜਲੰਧਰ : ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਨੇ ਸੋਮਵਾਰ ਨੂੰ 40 ਲੱਖ ਰੁਪਏ ਦਾ ਰੈਵੇਨਿਊ ਇਕੱਠਾ ਕੀਤਾ ਹੈ। ਨਿਗਮ ਦਾ ਰੈਵੇਨਿਊ ਹੁਣ 50 ਕਰੋੜ ਤੋਂ ਵੱਧ ਹੋ ਚੁੱਕਾ ਹੈ। ਇਹ ਇਕ ਨਵਾਂ ਰਿਕਾਰਡ ਹੈ। ਨਿਗਮ ਨੇ ਪਹਿਲੀ ਵਾਰ 50 ਕਰੋੜ ਰੁਪਏ ਟੈਕਸ ਇਕੱਠਾ ਕੀਤਾ ਹੈ, ਇਹ ਪਿਛਲੇ ਸਾਲ ਨਾਲੋਂ 5 ਕਰੋੜ ਰੁਪਏ ਵੱਧ ਹੈ। ਹਾਲੇ ਮੰਗਲਵਾਰ 31 ਮਾਰਚ ਨੂੰ ਵੀ ਟੈਕਸ ਆਉਣਾ ਹੈ। ਮੰਗਲਵਾਰ ਨੂੰ ਸਰਕਾਰੀ ਛੁੱਟੀ ਹੈ, ਪਰ ਇਸ ਦੇ ਬਾਵਜੂਦ ਨਗਰ ਨਿਗਮ ਦੇ ਸਾਰੇ ਦਫਤਰ ਖੁੱਲ੍ਹੇ ਰਹਿਣਗੇ।