ਬਿਨਪਾਲਕੇ ਸਕੂਲ ਦਾ ਸਾਲਾਨਾ ਨਤੀਜਾ ਐਲਾਨਿਆ
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ,
Publish Date: Mon, 30 Mar 2026 08:55 PM (IST)
Updated Date: Mon, 30 Mar 2026 08:57 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਨਪਾਲਕੇ ਵਿਖੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਸਕੂਲ ਸਟਾਫ਼, ਐੱਸਐੱਮਸੀ ਕਮੇਟੀ ਦੇ ਮੈਂਬਰ ਸਾਹਿਬਾਨ, ਵਿਦਿਆਰਥੀਆਂ ਦੇ ਮਾਪਿਆਂ ਦੀ ਹਾਜ਼ਰੀ ਵਿਚ ਸਕੂਲ ਦੀਆਂ ਨਾਨ-ਬੋਰਡ ਕਲਾਸਾਂ, 6ਵੀਂ, 7ਵੀਂ,9ਵੀਂ ਅਤੇ 11ਵੀਂ ਕਲਾਸਾਂ ਦਾ ਸਾਲਾਨਾ ਨਤੀਜਾ ਐਲਾਨਿਆ ਅਤੇ ਮੈਗਾ ਪੀਟੀਐੱਮ ਸੰਬੰਧੀ ਸਰਕਾਰੀ ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਹੁਨਰ ਸਿੱਖਿਆ ਵੀ ਦਿੱਤੀ ਜਾਵੇਗੀ, ਬੱਚਿਆਂ ਦੀ ਹਾਜ਼ਰੀ ਆਨਲਾਈਨ ਲਗਾਈ ਜਾਵੇਗੀ ਅਤੇ ਬੱਚੇ ਦੇ ਗੈਰਹਾਜ਼ਰ ਰਹਿਣ ’ਤੇ ਮਾਪਿਆਂ ਨੂੰ ਸੰਦੇਸ਼ ਭੇਜਿਆ ਜਾਵੇਗਾ। ਇਸ ਲਈ ਮਾਪੇ ਬੱਚਿਆਂ ਨੂੰ ਹਰ ਰੋਜ਼ ਵਰਦੀ ਵਿਚ ਤਿਆਰ ਕਰ ਕੇ ਸਕੂਲ ਭੇਜਣ। ਡਿਸਪੈਂਸਰੀ ਬਿਨਪਾਲਕੇ ਦੇ ਅਧਿਕਾਰੀਆਂ ਵੱਲੋਂ 14 ਸਾਲ ਦੀ ਉਮਰ ਦੀਆਂ ਲੜਕੀਆਂ ਦੇ ਕੈਂਸਰ ਪ੍ਰਤੀਰੋਧਕ ਟੀਕੇ ਲਗਾਉਣ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ 11ਵੀਂ ਕਲਾਸ (ਸਾਇੰਸ ਗਰੁੱਪ) ਵਿਚ ਵਿਦਿਆਰਥਣ ਜਸਲੀਨ ਕੌਰ ਨੇ 94% ਅੰਕ ਹਾਸਲ ਕਰ ਕੇ ਪਹਿਲਾ, ਬਨੀਤਾ ਬਾਂਸਲ ਨੇ 86% ਅੰਕ ਪ੍ਰਾਪਤ ਕਰ ਕੇ ਦੂਜਾ ਅਤੇ ਸਕੀਨਾ ਬਾਨੋ ਨੇ 80% ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ। 11ਵੀਂ ਆਰਟਸ ਗਰੁੱਪ ਵਿਚ ਵਿਦਿਆਰਥਣ ਅੰਜਲੀ ਨੇ 84% ਅੰਕ ਪ੍ਰਾਪਤ ਕਰ ਕੇ ਪਹਿਲਾ, ਜਗਸ਼ਰਨਵੀਰ ਸਿੰਘ ਨੇ 83% ਅੰਕ ਪ੍ਰਾਪਤ ਕਰ ਕੇ ਦੂਜਾ ਅਤੇ ਮਨਪ੍ਰੀਤ ਕੌਰ ਅਤੇ ਜੈ ਵੀਰ ਸਿੰਘ ਨੇ 82% ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕਲਾਸ ਨੌਵੀਂ ਵਿਚ ਗੁਰਕਮਲ ਨੇ 82%, ਬੌਬੀ ਸਹੇਤਰਾ ਨੇ 81% ਅਤੇ ਪ੍ਰਿਯੰਕਾ ਗੁਪਤਾ ਨੇ 77% ਅੰਕ ਪ੍ਰਾਪਤ ਕਰ ਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਕਲਾਸ 7ਵੀਂ ਦੀ ਵਿਦਿਆਰਥਣ ਗੁਰਸੀਰਤ ਕੌਰ ਨੇ 95%, ਤਨੂੰ ਅਤੇ ਨਵਪ੍ਰੀਤ ਕੌਰ ਨੇ 94% ਅਤੇ ਦਿਵਿਆਸ਼ੀ ਭੱਟੀ ਨੇ 93% ਅੰਕ ਪ੍ਰਾਪਤ ਕਰ ਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਲਾਸ 6ਵੀ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਨੇ 88.8%, ਅਸ਼ਵਿਨ ਕੁਮਾਰ ਨੇ 87.3% ਤੇ ਮਨਜੋਤ ਨੇ 85.8% ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਅਤੇ ਸਕੂਲ ਸਟਾਫ਼ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀਮਤੀ ਗਗਨਦੀਪ ਕੌਰ ਨੇ ਨਿਭਾਈ। ਇਸ ਮੌਕੇ ਸਕੂਲ ਸਟਾਫ ਬਲਜੀਤ ਕੌਰ, ਪੂਨਮ ਦੱਤਾ, ਨਲਿਨੀ ਸਿੱਕਾ, ਪਰਮਿੰਦਰਜੀਤ ਕੌਰ, ਲਵਲੀਨ, ਰਾਜਿੰਦਰ ਸਿੰਘ, ਬ੍ਰਿਜ ਲਾਲ, ਰੂਪ ਰਾਣੀ, ਰੰਜਨਾ, ਬਲਜੀਤ ਕੌਰ ਸੈਣੀ, ਸਰਬਜੀਤ ਕੌਰ, ਧੀਰਜ ਕਲਸੀ, ਅੰਮ੍ਰਿਤਾ ਰਾਣੀ, ਨਿਰਮਲ ਕੌਰ, ਗਗਨਦੀਪ ਕੌਰ, ਸੁਮਨ ਬਾਲਾ, ਗੀਤਾ ਦੇਵੀ, ਜਤਿੰਦਰ ਕੌਰ, ਲਲਿਤ ਕੁਮਾਰ, ਹਰਨੀਤ ਸਿੰਘ ਦਿਓਲ, ਰੁਪਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਹਾਜ਼ਰ ਸਨ।