ਗੌਰਮਿੰਟ ਹਾਈ ਸਕੂਲ ਵਿਖੇ ਸਾਲਾਨਾ ਨਤੀਜਾ ਰਿਹਾ ਸ਼ਾਨਦਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
Publish Date: Mon, 30 Mar 2026 07:21 PM (IST)
Updated Date: Mon, 30 Mar 2026 07:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫਿਲੌਰ : ਨਜ਼ਦੀਕੀ ਪਿੰਡ ਮਨਸੂਰਪੁਰ ਵਿਖੇ ਸਰਕਾਰੀ ਹਾਈ ਸਕੂਲ ਦੇ ਵਿਖੇ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ। ਇਸ ਮੌਕੇ ਪ੍ਰਿੰਸੀਪਲ ਹਰਦੀਪ ਸਿੰਘ ਵੱਲੋਂ ਗਿਆਰ੍ਹਵੀਂ, ਨੌਵੀਂ, ਸੱਤਵੀਂ ਅਤੇ ਛੇਵੀਂ ਜਮਾਤ ਦਾ ਸਾਲਾਨਾ ਨਤੀਜਾ ਐਲਾਨ ਕੀਤਾ ਗਿਆ। ਇਸ ਉਪਰੰਤ ਮਾਪੇ-ਅਧਿਆਪਕ ਮਿਲਣੀ ਕਰਾਈ ਗਈ। ਨਾਨ-ਬੋਰਡ ਜਮਾਤਾਂ ਵਿਚ ਪੜ੍ਹਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵਿਦਿਆਰਥੀਆਂ ਦੀ ਕਾਰਜਗੁਜ਼ਾਰੀ ਦੇਖੀ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਕਿੱਟਾਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਹਰਦੀਪ ਸਿੰਘ ਨੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਪਰਿਵਾਰ ਨਾਲ ਸਮਾਂ ਬਤਾਓ ਤਾਂ ਜੋ ਪਰਿਵਾਰ ਦੇ ਵਿਚ ਪਿਆਰ ਵਧੇ ਜਦੋਂ ਬੱਚੇ ਸਕੂਲਾਂ ਤੋਂ ਘਰਾਂ ਨੂੰ ਜਾਂਦੇ ਹਨ ਉਨ੍ਹਾਂ ਦਾ ਹੋਮਵਰਕ ਚੈੱਕ ਕਰਿਆ ਕਰੋ ਜਿਸ ਨਾਲ ਬੱਚੇ ਪੜ੍ਹਨੇ ਗਏ ਤੇ ਨੌ ਮੋਬਾਈਲ ਜ਼ੋਨ ਰੂਮ ਬਣਾਓ ਜਿੱਥੇ ਫੋਨ ਦੀ ਵਰਤੋਂ ਨਾ ਹੋਵੇ। ਇਸ ਮੌਕੇ ਨੰਬਰਦਾਰ ਸੁੱਚਾ ਰਾਮ, ਐੱਸਐੱਮਸੀ ਚੇਅਰਮੈਨ ਗੁਰਦੀਪ ਰਾਮ ਅਤੇ ਸਮੂਹ ਸਟਾਫ ਮੈਂਬਰ, ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ।