ਢੀਂਡਸਾ ਨੇ ਐਡਵੋਕੇਟ ਕੌਲ ਨੂੰ ਬਣਾਇਆ ਕੋਆਰਡੀਨੇਟਰ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Fri, 27 Mar 2026 09:51 PM (IST)
Updated Date: Fri, 27 Mar 2026 09:53 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਸ਼੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਜਲੰਧਰ ਦੇ ਜਨਰਲ ਸਕੱਤਰ ਤੇ ਸਮਾਜ ਸੇਵਕ ਐਡਵੋਕੇਟ ਵਿਨੋਦ ਕੁਮਾਰ ਕੌਲ ਨੂੰ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਅਨੁਸਾਰ ਇਕਬਾਲ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਪੱਛਮੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਤੇ ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਿਯੁਕਤੀ ਪੱਤਰ ਸੌਂਪਿਆ ਗਿਆ। ਐਡਵੋਕੇਟ ਵਿਨੋਦ ਕੁਮਾਰ ਕੌਲ ਨੇ ਸੁਖਬੀਰ ਸਿੰਘ ਬਾਦਲ, ਇਕਬਾਲ ਸਿੰਘ ਢੀਂਡਸਾ, ਮਨਿੰਦਰਪਾਲ ਸਿੰਘ ਗੁੰਬਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਉਸ ’ਤੇ ਵਿਸ਼ਵਾਸ ਕਰ ਕੇ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਂਦਿਆਂ ਪਾਰਟੀ ਦੀ ਚੜ੍ਹਦੀਕਲਾ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਮਨਿੰਦਰਪਾਲ ਸਿੰਘ ਗੁੰਬਰ, ਆਬਿਦ ਹਸਨ ਸਲਮਾਨੀ, ਰਵਿੰਦਰ ਸਿੰਘ ਸਵੀਟੀ, ਪੂਰਨ ਸਿੰਘ ਬਰਾੜ, ਗੁਰਕ੍ਰਿਪਾਲ ਸਿੰਘ ਭੱਟੀ, ਗੁਰਬਿੰਦਰ ਸਿੰਘ ਜੱਜ, ਮਨਜੀਤ ਸਿੰਘ ਕੇਪੀ, ਮਨਬੀਰ ਸਿੰਘ ਅਕਾਲੀ, ਦਲਵਿੰਦਰ ਸਿੰਘ ਬੜਿੰਗ, ਗੁਰਜੀਤ ਸਿੰਘ ਪੋਪਲੀ, ਗੁਰਦੇਵ ਸਿੰਘ ਹੈਪੀ, ਜਗਦੀਸ਼ ਸਿੰਘ ਕਾਲਾ, ਹਰਜਿੰਦਰ ਸਿੰਘ ਓਬਰਾਏ, ਜਸਵਿੰਦਰ ਸਿੰਘ ਬੰਟੀ, ਗੌਰਵ ਭਗਤ, ਅਮਿਤ ਕੁਮਾਰ, ਰਜੇਸ਼ ਕੁਮਾਰ ਭਗਤ, ਰਾਮਪਾਲ ਸਿੰਘ, ਸੁਨੀਲ ਕੁਮਾਰ ਰੱਤੂ, ਮਹਿੰਦਰਪਾਲ ਸਿੰਘ, ਅਜੇ ਕੁਮਾਰ ਪਵਾਰ, ਅਮਨ ਮਹੇ, ਭਵਨੇਸ਼ ਰੱਤੂ, ਮਨਜੀਤ ਸਿੰਘ ਮਿੱਠੂ ਬਸਤੀ, ਵਿਸ਼ਾਲ ਕੌਲ, ਰਮਿਤ ਕੌਲ, ਮਨੀ ਹੁੰਦਲ, ਅੰਕੁਸ਼ ਕੁਮਾਰ ,ਵਿਨੈ ਭਗਤ ਆਦਿ ਹਾਜ਼ਰ ਸਨ।