ਹਾਕੀ ਪੰਜਾਬ ਨੂੰ ਮਿਲਿਆ ਸਰਬੋਤਮ ਸਟੇਟ ਯੂਨਿਟ ਦਾ ਇਨਾਮ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 27 Mar 2026 08:41 PM (IST)
Updated Date: Fri, 27 Mar 2026 08:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਵੀਂ ਦਿੱਲੀ ਵਿਖੇ ਹਾਕੀ ਇੰਡੀਆ ਵੱਲੋਂ ਸਾਲ 2025 ਲਈ ਐਵਾਰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਹਾਕੀ ਪੰਜਾਬ ਨੂੰ ਦੇਸ਼ ਦਾ ਸਰਬੋਤਮ ਸਟੇਟ ਯੂਨਿਟ ਐਲਾਨਿਆ ਗਿਆ, ਇਸ ਇਨਾਮ ਵਿੱਚ ਹਾਕੀ ਇੰਡੀਆ ਵੱਲੋਂ ਹਾਕੀ ਪੰਜਾਬ ਨੂੰ 2.50 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ, ਜਿਸ ਨੂੰ ਹਾਕੀ ਪੰਜਾਨ ਦੇ ਪ੍ਰਧਾਨ ਨਿਤਨ ਕੋਹਲੀ ਤੇ ਹਾਕੀ ਪੰਜਾਬ ਦੇ ਮੁੱਖ ਸਲਾਹਕਾਰ ਪਦਮਸ਼੍ਰੀ ਪਰਗਟ ਸਿੰਘ ਨੇ ਹਾਸਲ ਕੀਤਾ। ਇਸ ਦੇ ਨਾਲ ਨਾਲ ਹਾਕੀ ਪੰਜਾਬ ਵੱਲੋਂ ਰਾਸ਼ਟਰੀ ਚੈਂਪੀਅਨਸ਼ਿਪਾਂ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਨ ਬਦਲੇ ਹਾਕੀ ਇੰਡੀਆ ਵੱਲੋਂ ਹਾਕੀ ਪੰਜਾਬ ਨੂੰ 10 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਹਾਕੀ ਪੰਜਾਬ ਦੀ ਇਸ ਪ੍ਰਾਪਤੀ ’ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਨੇ ਹਾਕੀ ਪੰਜਾਬ ਦੇ ਸਾਰੇ ਜ਼ਿਲ੍ਹਾ ਯੂਨਿਟ ਮੈਂਬਰਾਂ, ਪੰਜਾਬ ਦੇ ਹਾਕੀ ਪ੍ਰੇਮੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਰੇ ਹਾਕੀ ਪ੍ਰੇਮੀਆਂ ਦੀ ਮਦਦ ਨਾਲ ਹੀ ਹਾਕੀ ਪੰਜਾਬ ਨੂੰ ਇਹ ਮਾਣ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਾਕੀ ਪੰਜਾਬ ਹੋਰ ਵੀ ਬਿਹਤਰੀਨ ਪ੍ਰਦਰਸ਼ਨ ਕਰ ਕੇ ਦੇਸ਼ ਦਾ ਬਿਹਤਰੀਨ ਸਟੇਟ ਯੂਨਿਟ ਬਣਨ ਲਈ ਲਗਾਤਾਰ ਉਪਰਾਲੇ ਜਾਰੀ ਰਖੇਗਾ। ਇਸ ਸਮਾਗਮ ਵਿੱਚ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਅਤੇ ਹਾਕੀ ਪੰਜਾਬ ਦੇ ਮੀਤ ਪ੍ਰਧਾਨ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।