ਮੱਲ੍ਹੀਆਂ ਕਲਾ ਕਲੱਬ ਦੀ ਟੀਮ ਨੇ ਜਿੱਤਿਆ ਕਬੱਡੀ ਕੱਪ
- ਵਿਧਾਇਕਾ ਇੰਦਰਜੀਤ ਕੌਰ
Publish Date: Fri, 27 Mar 2026 08:12 PM (IST)
Updated Date: Fri, 27 Mar 2026 08:14 PM (IST)

- ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਟੂਰਨਾਮੈਂਟ ’ਚ ਕੀਤੀ ਸ਼ਿਰਕਤ ਅਵਤਾਰ ਰਾਣਾ, ਪੰਜਾਬੀ ਜਾਗਰਣ ਮੱਲ੍ਹੀਆਂ ਕਲਾਂ : ਪਿੰਡ ਖਾਨਪੁਰ ਢੱਡਾ ਵਿਖੇ ਬਾਬਾ ਰਿਖੀ ਦੀ ਯਾਦ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਵੱਲੋਂ ਨਗਰ ਪੰਚਾਇਤ, ਨਗਰ ਵਾਸੀਆਂ ਅਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਭਵਨੇਸ਼ ਕੰਡਾ ਤੇ ਬਲਰਾਜ ਕੰਡਾ ਦੀ ਅਗਵਾਈ ਵਿੱਚ ਕਬੱਡੀ ਕੱਪ ਕਰਵਾਇਆ ਗਿਆ। ਇਸ ਦੌਰਾਨ ਖੁੱਲੇ ਭਾਰ ਦੀਆਂ ਕਲੱਬਾਂ ਦੀਆਂ ਸੱਦੀਆਂ ਹੋਈਆਂ ਚਾਰ ਟੀਮਾਂ ਦੇ ਸਖਤ ਮੁਕਾਬਲੇ ਹੋਏ, ਜਿਨ੍ਹਾਂ ਵਿੱਚ ਮੱਲੀਆਂ ਕਲਾਂ ਕਲੱਬ ਦੀ ਟੀਮ ਨੇ ਸਾਦਿਕ ਪੁਰ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ਜਿੱਤਿਆ। ਇਸੇ ਤਰ੍ਹਾਂ 75 ਕਿਲੋ ਵਰਗ ਦੇ ਕਲੱਬਾਂ ਦੀਆਂ ਟੀਮਾਂ ਵਿੱਚ ਖਾਨਪੁਰ ਢੱਡਾ ਦੀ ਟੀਮ ਕਲਾਰਾਂ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਇਸ ਟੂਰਨਾਮੈਂਟ ਵਿੱਚ ਬੈਸਟ ਜਾਫੀ ਮਨੀ ਮੱਲੀਆਂ ਅਤੇ ਵੈਸਟ ਰੇਡਰ ਰਾਂਝਾ ਨੂੰ ਐਲਾਨਿਆ ਗਿਆ। ਇਸ ਟੂਰਨਾਮੈਂਟ ਵਿੱਚ ਹਲਕਾ ਵਿਧਾਇਕਾ ਇੰਦਰਜੀਤ ਕੌਰ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਨਾਲ ਪਾਰਟੀ ਦੀ ਪੂਰੀ ਟੀਮ ਪੁੱਜੀ। ਇਸ ਮੌਕੇ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਨਗਰ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਗਰ ਦਾ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਡ ਮੇਲੇ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹਨ ਉੱਥੇ ਹੀ ਉਨ੍ਹਾਂ ਨੂੰ ਸਿਹਤਮੰਦ ਵੀ ਬਣਾਉਂਦੇ ਹਨ। ਉਨਾਂ ਨੇ ਜੇਤੂ ਟੀਮਾਂ ਨੂੰ ਇਨਾਮ ਵੀ ਵੰਡੇ। ਅੰਪਾਇਰ ਵਜੋਂ ਮੰਗਾਂ ਬਿੱਲੀ ਭੁੱਲਰ, ਬਲਦੇਵ, ਧਰਮਿੰਦਰ ਨੇ ਸੇਵਾ ਨਿਭਾਈ ਅਤੇ ਕਮੈਂਟਰ ਦੀ ਸੇਵਾ ਅਮਨ ਚਿੱਟੀ ਤੇ ਰਾਜਨ ਕਲਿਆਣ ਵੱਲੋਂ ਸ਼ਾਇਰੀ ਅੰਦਾਜ਼ ਵਿੱਚ ਬਾਖੂਬੀ ਨਿਭਾਈ ਗਈ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਪ੍ਰੇਮਜੀਤ ਕੰਡਾ, ਮੁੱਖ ਪ੍ਰਬੰਧਕ ਭਵਨੇਸ਼ ਕੰਡਾ ਤੇ ਬਲਰਾਜ ਕੰਡਾ, ਭੁਪਿੰਦਰ ਕੰਡਾ, ਜਤਿਨ ਕੰਡਾ, ਲਵਨੇਸ਼ ਕੰਡਾ, ਮਾਣਕ ਕੰਡਾ, ਵਰਤ ਕੰਡਾ, ‘ਆਪ’ ਦੇ ਉੱਗੇ ਆਗੂ ਦਰਸ਼ਨ ਟਾਹਲੀ, ਸਰਪੰਚ ਧਰਮਪਾਲ ਗਿੱਲ ਗਹੀਰਾਂ, ਨੰਬਰਦਾਰ ਇੱਕਵੀਰ, ਅਮਰਜੀਤ ਬੱਗਾ ਯੂਕੇ, ਬਾਲੀ ਗਿੱਲ, ਅਮਿਤ ਸ਼ਰਮਾ, ਸ਼ਕਤੀ ਸਿੰਘ ਲਾਡਾ, ਮਨਦੀਪ ਲੰਬੜ, ਦੇਬੀ ਲੰਬਰ, ਹਰਜੀਤ ਗਿੱਲ, ਹਰਭਜਨ ਗਿੱਲ, ਬਿੰਦਾ ਗਿੱਲ, ਬਲਵਿੰਦਰ ਪੰਚ, ਨਿਰਮਲ ਪੰਚ, ਅੰਗਰੇਜ਼, ਗੁਰਮੀਤ ਮੰਗੂ, ਪਲਵਿੰਦਰ ਪਨੇਸਰ, ਸੇਵਾ ਚਹਿਲ, ਵਿਕਰਮ ਪਾਸੀ ਯੂਐੱਸਏ, ਮੀਕਾ ਸਿੱਧੂ, ਜਸਵਿੰਦਰ ਪੰਚ ਤੋਂ ਇਲਾਵਾ ਹੋਰ ਵੀ ਸਹਿਯੋਗੀ ਸੱਜਣਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਅਖੀਰ ਵਿੱਚ ਭਵਣੇਸ਼ ਕੰਡਾ ਨੇ ਟੂਰਨਾਮੈਂਟ ਲਈ ਸਹਿਯੋਗ ਦੇਣ ਵਾਲੇ ਸਮੂਹ ਸਹਿਯੋਗੀਆਂ, ਟੀਮਾਂ ਦੇ ਖਿਡਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਪੁੱਜੀਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਹ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾਪੂਰਵਕ ਸਮਾਪਤ ਹੋਇਆ।