ਸੰਜੀਵ ਗੁਪਤਾ ਸਰਬਸੰਮਤੀ ਨਾਲ ਚੁਣੇ ਪ੍ਰਧਾਨ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ,
Publish Date: Fri, 27 Mar 2026 08:09 PM (IST)
Updated Date: Fri, 27 Mar 2026 08:11 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਕੱਚਾ ਆੜ੍ਹਤੀ ਐਸੋਸੀਏਸ਼ਨ ਸ਼ਾਹਕੋਟ ਦੀ ਸਾਲਾਨਾ ਇਕੱਤਰਤਾ ਸਥਾਨਕ ਅਨਾਜ ਮੰਡੀ ਵਿੱਚ ਹੋਈ। ਇਸ ਮੌਕੇ ਐਸੋਸੀਏਸ਼ਨ ਦੀ ਅਗਲੇ ਸਾਲ ਲਈ ਕੀਤੀ ਗਈ। ਚੋਣ ਵਿੱਚ ਸੰਜੀਵ ਕੁਮਾਰ ਗੁਪਤਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਤੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਗੁਪਤਾ ਨੇ ਸਮੂਹ ਆੜ੍ਹਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਾਰਿਆਂ ਦੇ ਸਹਿਯੋਗ ਨਾਲ ਆੜ੍ਹਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ। ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ, ਉਹ ਉਸ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਅੱਜ ਦੀ ਇਕੱਤਰਤਾ ਵਿੱਚ ਐਸੋਸੀਏਸ਼ਨ ਦੇ ਸੰਜੇ ਗੁਪਤਾ, ਮਨਜੀਤ ਸਿੰਘ, ਕੁਲਵਿੰਦਰ ਸਿੰਘ, ਅਮਰਜੀਤ ਕੁਮਾਰ, ਪਵਨ ਮਿੱਤਲ, ਰਾਹੁਲ ਮਿੱਤਲ, ਵਿਪਨ ਕੁਮਾਰ, ਕਪਿਲ ਕੁਮਾਰ, ਵਿਕਾਸ ਗੋਇਲ, ਅਨਿਲ ਕੁਮਾਰ, ਰਾਜਿੰਦਰ ਭਾਟੀਆ, ਕਮਲ ਕੁਮਾਰ, ਪ੍ਰੇਮ ਕੁਮਾਰ, ਇੰਦਰਜੀਤ ਗੋਇਲ, ਦਿਨੇਸ਼ ਕੁਮਾਰ, ਪਵਨ ਅਗਰਵਾਲ, ਦਿਵਾਕਰ ਗੁਪਤਾ, ਕੁਲਦੀਪ ਰਾਏ, ਰਾਮ ਗੁਪਤਾ, ਭਾਰਤ ਭੂਸ਼ਣ, ਨਰਿੰਦਰ ਕੁਮਾਰ, ਅਸ਼ਵਨੀ ਕੁਮਾਰ, ਇਸ਼ੂ ਬਾਂਸਲ, ਜੀਵਨ ਦਾਸ, ਕ੍ਰਿਸ਼ਨ ਕੁਮਾਰ, ਬਾਵਾ ਰਾਮ, ਨਰੇਸ਼ ਗੋਇਲ, ਕਮਲ ਕਾਂਤ, ਜੀਵਨ ਉੱਪਲ ਤੇ ਵਿਨੋਦ ਕੁਮਾਰ ਸਮੇਤ ਸਮੂਹ ਮੈਂਬਰ ਆਦਿ ਹਾਜ਼ਰ ਸਨ।