ਹਸਪਤਾਲ ’ਚ ਟੋਇਆਂ, ਪਾਣੀ ਤੇ ਚਿੱਕੜ ’ਚੋਂ ਨਿਕਲ ਰਹੇ ਲੋਕ
- ਇਕ ਵਿਭਾਗ ਇੱਕ
Publish Date: Sun, 22 Mar 2026 07:09 PM (IST)
Updated Date: Sun, 22 Mar 2026 07:13 PM (IST)

- ਇਕ ਵਿਭਾਗ ਇੱਕ ਹਫਤਾ : ਸਿਵਿਲ ਹਸਪਤਾਲ - ਮਰੀਜ਼ਾਂ ਦੇ ਪਰਿਵਾਰਕ ਮੈਂਬਰ ਤਿਲਕਣ ਤੋਂ ਵਾਲ-ਵਾਲ ਬਚੇ, ਲੰਬੇ ਸਮੇਂ ਤੋਂ ਬੰਦ ਕੰਮ ਹੌਲੀ-ਹੌਲੀ ਚੱਲ ਰਿਹਾ - 7 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਸੀਵਰੇਜ ਪਾਈਪ ਪਾਉਣ ਦਾ ਕੰਮ ਚੱਲ ਰਿਹੈ ਜ.ਸ., ਜਾਲੰਧਰ : ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੂਬੇ ਵਿਚ ਸਭ ਤੋਂ ਵੱਡੇ ਸਿਵਿਲ ਹਸਪਤਾਲ ਵਿਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਵਲ ਹਸਪਤਾਲ ਵਿਚ ਪਿਛਲੇ ਸੱਤ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਸੀਵਰੇਜ ਪਾਈਪ ਪਾਉਣ ਦਾ ਕੰਮ ਚੱਲ ਰਿਹਾ ਹੈ। ਹਸਪਤਾਲ ਵਿਚ ਵਿਕਾਸ ਕਾਰਜ ਪੂਰਾ ਕਰਨ ਦੀ ਸਮਾਂ ਸੀਮਾ ਪੂਰੀ ਹੋਣ ਦੇ ਬਾਵਜੂਦ ਰੁਕਿਆ ਹੋਇਆ ਹੈ। ਲੰਬੇ ਸਮੇਂ ਤੋਂ ਬੰਦ ਕੰਮ ਹੁਣ ਹੌਲੀ-ਹੌਲੀ ਚੱਲ ਰਿਹਾ ਹੈ। ਹਸਪਤਾਲ ਵਿਚ ਹਰ ਥਾਂ ਟੋਏ ਅਤੇ ਟੁੱਟੀਆਂ ਸੜਕਾਂ ਮੌਸਮ ਦੇ ਬਦਲਾਅ ਤੋਂ ਬਾਅਦ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ। ਉੱਥੇ ਲੰਘ ਰਹੇ ਲੋਕਾਂ ਨੂੰ ਟੋਇਆਂ ਕਾਰਨ ਡਿੱਗਣ ਦਾ ਡਰ ਰਹਿੰਦਾ ਹੈ। ਇਸ ਤੋਂ ਇਲਾਵਾ ਮੌਸਮ ਤੋਂ ਬਾਅਦ ਟੋਇਆਂ ਵਿਚ ਪਾਣੀ ਭਰ ਗਿਆ ਹੈ ਅਤੇ ਕਈ ਥਾਵਾਂ ’ਤੇ ਚਿੱਕੜ ਵਿੱਚੋਂ ਲੰਘਣਾ ਪੈ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਗੰਭੀਰ ਨਹੀਂ ਹੈ। ਸਿਵਲ ਹਸਪਤਾਲ ਦੇ ਮੁਰਦਾ ਘਰ, ਜੱਚਾ-ਬੱਚਾ ਸੈਂਟਰ ਅਤੇ ਪਾਰਕ ਦੇ ਆਸ-ਪਾਸ ਦੇ ਇਲਾਕੇ ਵਿਚ ਸੀਵਰੇਜ ਪਾਈਪ ਪਾਉਣ ਦੇ ਮਾਮਲੇ ਵਿਚ ਠੇਕੇਦਾਰ ਵੱਲੋਂ ਕੀਤੇ ਗਏ ਵੱਡੇ ਟੋਏ ਪੂਰੀ ਤਰ੍ਹਾਂ ਬੰਦ ਨਹੀਂ ਹੋ ਸਕੇ ਹਨ। ਇਸ ਵੇਲੇ ਟੋਇਆਂ ਵਿਚ ਪਾਈਪ ਪਾਉਣ ਦਾ ਸਿਲਸਿਲਾ ਜਾਰੀ ਹੈ। ਕਾਫੀ ਲੰਬਾ ਚੱਕਰ ਕੱਟ ਕੇ ਆਉਣਾ ਪੈਂਦਾ ਸਿਵਲ ਹਸਪਤਾਲ ਦੇ ਜੱਚਾ-ਬੱਚਾ ਸੈਂਟਰ ਵਿਚ ਜਨੇਪੇ ਤੋਂ ਬਾਅਦ ਦਾਖਲ ਮਰੀਜ਼ ਦੀ ਪਰਿਵਾਰਕ ਮੈਂਬਰ ਨੇਹਾ ਦਾ ਕਹਿਣਾ ਹੈ ਕਿ ਪਿਛਲੇ ਦਿਨ ਬਦਲੇ ਮੌਸਮ ਦੌਰਾਨ ਦੇਰ ਰਾਤ ਬੱਚਿਆਂ ਨਾਲ ਵਾਰਡ ਵਿਚ ਜਾ ਰਹੀ ਸੀ। ਸੈਂਟਰ ਦੇ ਨੇੜੇ ਹੀ ਟੋਏ, ਵੱਡੇ ਪੱਥਰ ਅਤੇ ਪਾਣੀ ਭਰਿਆ ਹੋਣ ਕਾਰਨ ਕਾਫੀ ਲੰਬਾ ਚੱਕਰ ਕੱਟ ਕੇ ਪਹੁੰਚਣਾ ਪਿਆ। ਹਾਲਾਂਕਿ ਉੱਥੋਂ ਲੰਘ ਰਹੀ ਇਕ ਹੋਰ ਔਰਤ ਟੋਏ ਵਿਚ ਪਾਣੀ ਭਰਿਆ ਹੋਣ ਅਤੇ ਚਿੱਕੜ ਕਾਰਨ ਤਿਲਕਣ ਤੋਂ ਬਚ ਗਈ। ਜੱਚਾ-ਬੱਚਾ ਸੈਂਟਰ ਦੇ ਨੇੜੇ ਸੜਕ ਟੁੱਟੀ ਹਸਪਤਾਲ ਵਿਚ ਦਾਖਲ ਮਰੀਜ਼ ਦੇ ਪਰਿਵਾਰਕ ਮੈਂਬਰ ਆਟੋ ਚਾਲਕ ਨਰੇਸ਼ ਦਾ ਕਹਿਣਾ ਹੈ ਕਿ ਉਹ ਸਵੇਰੇ ਘਰ ਦੇ ਮੈਂਬਰਾਂ ਨੂੰ ਆਟੋ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਿਆ। ਜੱਚਾ-ਬੱਚਾ ਸੈਂਟਰ ਦੇ ਨੇੜੇ ਸੜਕ ਕਾਫੀ ਟੁੱਟੀ ਹੋਣ ਅਤੇ ਪਾਣੀ ਭਰਿਆ ਹੋਣ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੁਰਦਾ ਘਰ ਵਾਲਾ ਰਸਤਾ ਛੱਡ ਕੇ ਪਾਰਕ ਦੀ ਸਾਈਡ ਤੋਂ ਲੰਘਣਾ ਕਾਫੀ ਮੁਸ਼ਕਿਲ ਹੋਇਆ। ਕੋਟਸ ਕਾਫੀ ਹੱਦ ਤੱਕ ਕੰਮ ਖਤਮ ਹੋ ਚੁੱਕਾ ਹੈ। ਠੇਕੇਦਾਰ ਨੇ ਹੁਣ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ ਹੈ। ਉਸ ਨੂੰ ਜਲਦੀ ਕੰਮ ਨਿਪਟਾਉਣ ਦੇ ਹੁਕਮ ਦਿੱਤੇ ਗਏ ਹਨ। - ਡਾ. ਨਮਿਤਾ ਘਈ, ਮੈਡੀਕਲ ਸੁਪਰਡੈਂਟ, ਸਿਵਲ ਹਸਪਤਾਲ।