ਇਹ ਅਮਰੀਕਾ ਨਹੀਂ...ਜਲੰਧਰ ਹੈ : ਐੱਨਆਰਆਈ ਨੇ ਕੋਠੀ ਦੀ ਚੌਥੀ ਮੰਜ਼ਿਲ ’ਤੇ ਬਣਵਾਇਆ ਲਿਬਰਟੀ ਆਫ ਸਟੈਚੂ
- ਸਟੈਚੂ ਨੂੰ ਤਿਆਰ
Publish Date: Sun, 22 Mar 2026 06:48 PM (IST)
Updated Date: Sun, 22 Mar 2026 06:52 PM (IST)

- ਸਟੈਚੂ ਨੂੰ ਤਿਆਰ ਕਰਨ ’ਚ ਲੱਗੇ ਪੱਚੀ ਦਿਨ, ਤਿੰਨ ਲੱਖ ਰੁਪਏ ਦਾ ਆਇਆ ਖਰਚਾ ਕਮਲ ਕਿਸ਼ੋਰ, ਜਾਗਰਣ, ਜਲੰਧਰ : ਪੰਜਾਬ ਦੇ ਐੱਨਆਰਆਈਆਂ ਦੁਆਰਾ ਆਪਣੇ ਘਰਾਂ ਦੀਆਂ ਛੱਤਾਂ ’ਤੇ ਅਨੋਖੀਆਂ ਮੂਰਤੀਆਂ ਆਦਿ ਬਣਵਾਉਣ ਦਾ ਰਿਵਾਜ ਵਧ ਰਿਹਾ ਹੈ। ਪੰਜਾਬ ਦੇ ਲੋਕਾਂ ਦੀ ਵੱਡੀ ਗਿਣਤੀ ਵਿਦੇਸ਼ ਵਿਚ ਵੱਸਦੀ ਹੈ, ਪਰ ਉਹ ਆਪਣੇ ਪਿੰਡਾਂ ਅਤੇ ਪੰਜਾਬ ਨਾਲ ਜੁੜੇ ਰਹਿੰਦੇ ਹਨ। ਕਿਸੇ ਨੇ ਜਹਾਜ਼, ਕਿਸੇ ਨੇ ਟਰੈਕਟਰ ਛੱਤ ’ਤੇ ਬਣਵਾਇਆ ਹੈ। ਹੁਣ ਅਜਿਹਾ ਹੀ ਦ੍ਰਿਸ਼ ਕਿਸ਼ਨਪੁਰਾ ਦੇ ਇਲਾਕੇ ਵਿਚ ਦੇਖਣ ਨੂੰ ਮਿਲਿਆ ਹੈ। ਇਕ ਐੱਨਆਰਆਈ ਨੇ ਆਪਣੇ ਘਰ ਨੂੰ ਅਮਰੀਕਾ ਵਰਗਾ ਰੰਗ ਦਿੱਤਾ ਹੈ। ਉਸ ਨੇ ਘਰ ਦੀ ਚੌਥੀ ਮੰਜ਼ਿਲ ’ਤੇ ਲਿਬਰਟੀ ਦਾ ਸਟੈਚੂ ਬਣਵਾਇਆ ਹੈ। ਇਸ ਨੂੰ ਦੇਖਣ ਲਈ ਲੋਕ ਪਹੁੰਚ ਰਹੇ ਹਨ। ਲਿਬਰਟੀ ਦੇ ਸਟੈਚੂ ਦਾ ਵਿਚਾਰ ਅਮਰੀਕਾ ਵਿਚ ਰਹਿਣ ਦੌਰਾਨ ਆਇਆ। ਭਾਰਤ ਖਾਸ ਕਰ ਕੇ ਪੰਜਾਬ ਤੋਂ ਆਏ ਲੋਕ ਯਾਦਗਾਰੀ ਤੌਰ ’ਤੇ ਸਟੈਚੂ ਨਾਲ ਫੋਟੋ ਖਿਚਵਾਉਣਾ ਨਹੀਂ ਭੁੱਲਦੇ। ਕੋਠੀ ਦੀ ਚੌਥੀ ਮੰਜ਼ਿਲ ’ਤੇ ਬਣਾਏ ਗਏ ਸਟੈਚੂ ਨਾਲ ਅਮਰੀਕਾ ਦੇ ਝੰਡੇ ਵੀ ਵੇਖੇ ਜਾ ਸਕਦੇ ਹਨ। ਲੋਕ ਘਰ ਵਿਚ ਸਟੈਚੂ ਦੇਖਣ ਦੇ ਨਾਲ-ਨਾਲ ਫੋਟੋਆਂ ਵੀ ਖਿਚਵਾ ਰਹੇ ਹਨ। ਸਟੈਚੂ ਬਣਵਾਉਣ ਵਾਲੇ ਗੁਰਜੀਤ ਸਿੰਘ ਮਠਾਰੂ ਨੇ ਕਿਹਾ ਕਿ ਉਹ 26 ਸਾਲ ਅਮਰੀਕਾ ਵਿਚ ਰਹੇ। ਨਿਊਯਾਰਕ ਵਿਚ ਸਟੈਚੂ ਨੂੰ ਦੇਖਦੇ ਰਹਿੰਦੇ ਸਨ ਤਾਂ ਮਨ ਵਿਚ ਖਿਆਲ ਆਇਆ ਕਿ ਕਿਉਂ ਨਾ ਪੁਸ਼ਤੈਨੀ ਘਰ ਵਿਚ ਇਸ ਦਾ ਨਿਰਮਾਣ ਕੀਤਾ ਜਾਵੇ, ਤਾਂ ਜੋ ਲੋਕ ਪੰਜਾਬ ਵਿਚ ਇਸ ਦੇ ਨਾਲ ਫੋਟੋ ਖਿਚਵਾ ਸਕਣ। ਲੋਕ ਕੋਠੀ ’ਤੇ ਪਹੁੰਚ ਰਹੇ ਹਨ ਅਤੇ ਪੁੱਛ ਰਹੇ ਹਨ ਕਿ ਸਟੈਚੂ ਕਿੱਥੋਂ ਬਣਵਾਇਆ ਗਿਆ ਹੈ। ਉਹ ਸੈਲਫੀ ਵੀ ਲੈ ਰਹੇ ਹਨ। 26 ਸਾਲ ਯੂਐੱਸਏ ’ਚ ਰਹੇ, ਕਰਦੇ ਸਨ ਕੰਸਟ੍ਰਕਸ਼ਨ ਦਾ ਕੰਮ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ 26 ਸਾਲ ਨਿਊਯਾਰਕ ਵਿਚ ਰਹੇ। ਉਹ ਕੰਸਟ੍ਰਕਸ਼ਨ ਦਾ ਕੰਮ ਕਰਦੇ ਹਨ। ਕਿਸ਼ਨਪੁਰਾ ਵਿਚ ਉਨ੍ਹਾਂ ਦਾ ਪੈਤ੍ਰਿਕ ਘਰ ਹੈ, ਜਿਸ ਨੂੰ ਕੋਠੀ ਵਿਚ ਬਦਲਿਆ ਗਿਆ ਹੈ। ਜਦੋਂ ਉਹ ਨਿਊਯਾਰਕ ਵਿਚ ਰਹਿੰਦੇ ਸਨ, ਤਾਂ ਸਟੈਚੂ ਨੂੰ ਦੇਖਦੇ ਰਹਿੰਦੇ ਸਨ। ਉਹ ਹਰ ਸਾਲ ਭਾਰਤ ਆਉਂਦੇ ਸਨ। ਯੂਐੱਸਏ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਸਟੈਚੂ ਦਾ ਨਿਰਮਾਣ ਕੀਤਾ ਗਿਆ। ਇਹ ਉਨ੍ਹਾਂ ਦਾ ਸੁਪਨਾ ਸੀ ਕਿ ਅਜਿਹਾ ਹੀ ਸਟੈਚੂ ਕੋਠੀ ਵਿਚ ਬਣਾਇਆ ਜਾਵੇ। ਹੁਣ ਲੋਕ ਅਮਰੀਕਾ ਦੀ ਬਜਾਏ ਸਟੈਚੂ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਹਨ। ਸਟੈਚੂ ’ਤੇ ਆਇਆ ਤਿੰਨ ਲੱਖ ਰੁਪਏ ਦਾ ਖਰਚਾ ਗੁਰਜੀਤ ਸਿੰਘ ਮਠਾਰੂ ਨੇ ਦੱਸਿਆ ਕਿ ਇਸ ਸਟੈਚੂ ਨੂੰ ਬਣਾਉਣ ’ਤੇ ਤਿੰਨ ਲੱਖ ਰੁਪਏ ਦਾ ਖਰਚ ਆਇਆ ਹੈ। ਇਸ ਨੂੰ ਬਣਾਉਣ ਵਿਚ 20 ਤੋਂ 25 ਦਿਨ ਲੱਗੇ ਹਨ। ਉਨ੍ਹਾਂ ਕਿਹਾ ਕਿ ਉਹ ਸਿੱਧੂ ਮੂਸੇਵਾਲ ਦੇ ਵੀ ਫੈਨ ਹਨ। ਉਨ੍ਹਾਂ ਦੇ ਪੋਸਟਰ ਵੀ ਛੱਤ ’ਤੇ ਲਗਾਏ ਹੋਏ ਹਨ। ਉਹ ਮੂਸੇਵਾਲ ਦੇ ਗੀਤ ਸੁਣਦੇ ਰਹਿੰਦੇ ਹਨ। ਸਟੈਚੂ ਤਿੰਨ ਦਿਨ ਪਹਿਲਾਂ ਹੀ ਛੱਤ ’ਤੇ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਮੋਗਾ ਦੇ ਇੱਕ ਐੱਨਆਰਆਈ ਨੇ ਛੱਤ ’ਤੇ ਬਣਵਾਇਆ ਸੀ ਸਟੈਚੂ ਜਲੰਧਰ ਤੋਂ ਪਹਿਲਾਂ ਮੋਗਾ ਦੇ ਇਕ ਐੱਨਆਰਆਈ ਨੇ ਬਾਘਾਪੁਰਾਣਾ ਕਸਬੇ ਦੇ ਪਿੰਡ ਲੰਗੇਆਨਾ ਨਵਾਂ ਦੀ ਇਕ ਤਿੰਨ ਮੰਜ਼ਿਲ ਦੀ ਛਤ ’ਤੇ ਲਿਬਰਟੀ ਦਾ ਸਟੈਚੂ ਬਣਵਾਇਆ ਸੀ। 18 ਫੁੱਟ ਲੰਬਾ ਲਿਬਰਟੀ ਦਾ ਸਟੈਚੂ ਜੂਨ 2025 ਵਿਚ ਬਣਾਇਆ ਗਿਆ ਸੀ। ਮੋਗਾ ਦੇ ਐੱਨਆਰਆਈ ਗੁਰਮੀਤ ਸਿੰਘ 2006 ਤੋਂ ਅਮਰੀਕਾ ਵਿਚ ਵੱਸ ਗਏ ਸਨ। ਗੁਰਮੀਤ ਸਿੰਘ ਸਾਲਾਂ ਤੋਂ ਵਿਦੇਸ਼ ਵਿਚ ਰਹੇ ਪਰ ਉਨ੍ਹਾਂ ਦਾ ਦਿਲ ਪਿੰਡ ਦੀ ਮਿੱਟੀ ਨਾਲ ਜੁੜਿਆ ਸੀ। ਉਨ੍ਹਾਂ ਦੇ ਮਨ ਵਿਚ ਖਿਆਲ ਆਇਆ ਕਿ ਲਿਬਰਟੀ ਦਾ ਸਟੈਚੂ ਪੁਸ਼ਤੈਨੀ ਪਿੰਡ ਵਿਚ ਸਥਾਨ ਮਿਲਣਾ ਚਾਹੀਦਾ ਸੀ।