ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਹੋਏ ਫਰਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 20 Mar 2026 08:34 PM (IST)
Updated Date: Sat, 21 Mar 2026 04:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਗੁਰਾਇਆ ’ਚ ਘੁੜਕਾ ਤੋਂ ਸੰਗ ਢੇਸੀਆਂ ਨਹਿਰ ਦੀ ਪੁਲੀ ਨੇੜੇ ਲੁੱਟ-ਖੋਹ ਦੀ ਵਾਰਦਾਤ ਵਾਪਰੀ ਹੈ, ਜਿਸ ’ਚ ਇਕ ਵਿਅਕਤੀ ਤੋਂ ਲੁਟੇਰੇ ਇਕ ਹਜ਼ਾਰ ਰੁਪਏ ਦੀ ਨਕਦੀ ਲੈ ਫਰਾਰ ਹੋ ਗਏ ਤੇ ਉਸ ਦਾ ਫੋਨ ਵੀ ਤੋੜ ਗਏ। ਘਟਨਾ ਸਬੰਧੀ ਪੀੜਤ ਜਸਵੀਰ ਰਾਜ ਨੇ ਦੱਸਿਆ ਕਿ ਉਹ ਲੱਕੜ ਦਾ ਕੰਮ ਕਰਦਾ ਹੈ ਤੇ ਆਪਣੇ ਕੰਮ ਤੋਂ ਛੁੱਟੀ ਕਰ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਚੱਕ ਧੋਥੜ ਜਾ ਰਿਹਾ ਸੀ ਤੇ ਰਸਤੇ ’ਚ ਉਸ ਨੂੰ 2 ਅਣਪਛਾਤੇ ਲੁਟੇਰਿਆਂ ਨੇ ਆਪਣਾ ਸ਼ਿਕਾਰ ਬਣਾਇਆ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਜਸਵੀਰ ਰਾਜ ਨੇ ਦੱਸਿਆ ਕੀ ਲੁਟੇਰਿਆਂ ਵੱਲੋਂ ਉਸ ਨੂੰ ਗੋਲੀ ਨਾਲ ਮਾਰਨ ਦੀ ਧਮਕੀ ਵੀ ਦਿੱਤੀ ਗਈ। ਮੌਕੇ ਦੇਖਣ ਪਹੁੰਚੇ ਏਐੱਸਆਈ ਬਾਵਾ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।