ਛਿੰਞ ਮੇਲੇ ’ਚ ਨਾਮੀ ਪਹਿਲਵਾਨਾਂ ਦੇ ਮੁਕਾਬਲੇ ਭਲਕੇ
ਅਵਤਾਰ ਰਾਣਾ, ਪੰਜਾਬੀ ਜਾਗਰਣ,
Publish Date: Fri, 20 Mar 2026 08:31 PM (IST)
Updated Date: Sat, 21 Mar 2026 04:14 AM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਤਹਿਸੀਲ ਨਕੋਦਰ ਦੇ ਨਾਮੀ ਪਿੰਡ ਰਹੀਮਪੁਰ ਵਿਖੇ ਲੱਖ ਦਾਤਾ ਲਾਲਾ ਵਾਲੇ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਞ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਐੱਨਆਰਆਈ ਵੀਰਾਂ ਤੇ ਸਮੂਹ ਨਗਰ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ 75ਵਾਂ ਸਾਲਾਨਾ ਛਿੰਞ ਮੇਲਾ 22 ਮਾਰਚ ਦਿਨ ਐਤਵਾਰ ਨੂੰ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ। ਇਸ ਛਿੰਞ ਮੇਲੇ ਸਬੰਧੀ ਪ੍ਰਬੰਧਕ ਹਰਨੇਕ ਸਿੰਘ ਨੇਕਾ ਨੇ ਦੱਸਿਆ ਕਿ ਛਿੰਞ ਮੇਲੇ ’ਚ ਪ੍ਰਸਿੱਧ ਪਹਿਲਵਾਨ ਲੈਂਬਰ ਸ਼ਾਹਕੋਟੀ ਦੀ ਅਗਵਾਈ ਹੇਠ ਪਟਕੇ ਦੀ ਕੁਸ਼ਤੀ ਗੌਰਵ ਮਾਛੀਵਾੜਾ ਤੇ ਪ੍ਰਿੰਸ ਕੁਹਾਲੀ ਵਿਚਕਾਰ ਹੋਵੇਗੀ। ਇਸ ਤੋਂ ਇਲਾਵਾ ਦੀਪਕ ਮੁੱਲਾਪੁਰ ਤੇ ਪਰਮਿੰਦਰ ਪੱਟੀ, ਸ਼ਰੀਫ ਨਵਾਂ ਪਿੰਡ ਅਕਾਲੀਆਂ ਤੇ ਜੱਸਾ ਬਾਹੜੋਵਾਲ, ਲਿਆਕਤ ਨਵਾਂ ਪਿੰਡ ਤੇ ਘੋੜਾ ਬਾਬਾ ਫਲਾਈ ਵਿਚਕਾਰ ਵੀ ਸਖਤ ਮੁਕਾਬਲੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਤੋਂ ਇਲਾਵਾ ਹੋਰ ਵੀ ਕੁਸ਼ਤੀਆਂ ਦੇ ਮੁਕਾਬਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਿੰਦੂ ਬਣਨਗੇ। ਇਸ ਮੇਲੇ ਲਈ ਐੱਨਆਰਆਈ ਰਣਧੀਰ ਸਿੰਘ ਯੂਕੇ, ਅਜੈਬ ਸਿੰਘ ਸਾਹ, ਬੂਟਾ ਸਿੰਘ ਡਰਾਈਵਰ, ਸਵਰਨ ਸਿੰਘ ਸਾਬਕਾ ਪੰਚ, ਬਲਵੰਤ ਸਿੰਘ, ਜਰਨੈਲ ਸਿੰਘ ਵਲੈਤੀਆ, ਤੇਜਾ ਸਿੰਘ ਸ਼ਾਹ, ਹਰਦੇਵ ਸਿੰਘ ਸ਼ਾਹ, ਹਰਨੇਕ ਸਿੰਘ ਨੇਕਾ, ਮੋਹਣ ਸਿੰਘ, ਸੋਹਣ ਸਿੰਘ, ਸੁੱਖਾ ਠੇਕੇਦਾਰ, ਜੋਗਾ ਸਿੰਘ ਕੈਨੇਡਾ, ਫਕੀਰ ਸਿੰਘ ਤੇ ਸਮੂਹ ਨਗਰ ਵਾਸੀਆਂ ਵੱਲੋਂ ਛਿੰਞ ਮੇਲੇ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਗੁਰੂ ਦੇ ਲੰਗਰ ਸੰਗਤਾਂ ’ਚ ਅਤੁੱਟ ਵਰਤਾਏ ਜਾਣਗੇ।