ਗੀਤਾ ਭਵਨ ’ਚ ਜਯੋਤੀ ਪੂਜਨ 5 ਨੂੰ
ਸੁਰਜੀਤ ਸਿੰਘ ਜੰਮੂ, ਪੰਜਾਬੀ
Publish Date: Fri, 20 Mar 2026 08:07 PM (IST)
Updated Date: Sat, 21 Mar 2026 04:13 AM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖਾਸ : ਸਥਾਨਕ ਸ਼੍ਰੀ ਹਰਿਨਾਮ ਸੰਕੀਰਤਨ ਮੰਡਲ ਤੇ ਸ਼੍ਰੀ ਗੀਤਾ ਭਵਨ ਸੇਵਾ ਸੰਮਤੀ ਲੋਹੀਆਂ ਖਾਸ ਵੱਲੋਂ ਨਰਾਤਿਆਂ ਦੇ ਸ਼ੱਭ ਆਰੰਭ ’ਤੇ ਦਿਨ ਵੀਰਵਾਰ ਤੋਂ 5 ਅਪ੍ਰੈਲ ਐਤਵਾਰ ਤੱਕ 9 ਦਿਨ ਜਯੋਤੀ ਪੂਜਨ ਤੇ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦਾ ਆਯੋਜਨ ਗੀਤਾ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 19 ਮਾਰਚ ਨੂੰ ਮਹਾਮਾਈ ਸ਼੍ਰੀ ਚਿੰਤਪੁਰਨੀ ਜੀ ਤੇ ਸ਼੍ਰੀ ਜਵਾਲਾ ਜੀ ਦੀ ਜਯੋਤੀ ਦਾ ਸਵਾਗਤ ਟੀ-ਪੁਆਇੰਟ ਲੋਹੀਆਂ ਖਾਸ ਵਿਖੇ ਜ਼ੋਰਦਾਰ ਤਰੀਕੇ ਅਤੇ ਗਰਮਜੋਸ਼ੀ ਨਾਲ ਕੀਤਾ ਗਿਆ। ਸ਼ਰਧਾਲੂਆਂ ਵੱਲੋਂ ਨਗਰ ਦੀ ਪਰਿਕਰਮਾ ਕਰਦੇ ਹੋਏ ਗੀਤਾ ਭਵਨ ਵਿਖੇ ਪੁੱਜ ਕੇ ਜਯੋਤੀ ਵਿਰਾਜਮਾਨ ਕੀਤੀ ਗਈ। ਇਨ੍ਹਾਂ0 ਸਾਰੇ ਦਿਨਾਂ ਨੂੰ ਭਜਨ ਮੰਡਲੀਆਂ ਵੱਲੋਂ ਭਜਨ ਗਾਇਨ ਕੀਤਾ ਜਾਵੇਗਾ। 26 ਮਾਰਚ ਦਿਨ ਵੀਰਵਾਰ ਨੂੰ ਭਗਵਤੀ ਜਾਗਰਣ ਰਾਤ 8 ਤੋਂ ਅਗਲੀ ਸਵੇਰ 5 ਵਜੇ ਤੱਕ ਮਹਾਮਾਈ ਦਾ ਗੁਣਗਾਨ ਸੰਦੀਪ ਸਹੋਤਾ ਤੇ ਸਾਥੀ ਕਰਨਗੇ। 30 ਮਾਰਚ ਦਿਨ ਸੋਮਵਾਰ ਤੋਂ 5 ਅਪ੍ਰੈਲ ਦਿਨ ਐਤਵਾਰ ਤੱਕ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਕਥਾ ਅਭਿਆਸ ਸ਼੍ਰੀ ਅੰਸ਼ ਕ੍ਰਿਸ਼ਨ ਜੀ ਵੱਲੋਂ ਕੀਤੀ ਜਾਵੇਗੀ। 2 ਅਪ੍ਰੈਲ ਸ਼੍ਰੀ ਕ੍ਰਿਸ਼ਨ ਜਨਮ ਉਤਸਵ 4 ਅਪ੍ਰੈਲ ਨੂੰ ਸ੍ਰੀ ਕ੍ਰਿਸ਼ਨ ਜੀ ਰੁਕਮਣੀ ਵਿਵਾਹ ਹੋਵੇਗਾ । ਭੋਜਨ ਪ੍ਰਸ਼ਾਦ ਹਰ ਰੋਜ਼ ਸੰਗਤਾਂ ’ਚ ਵੰਡਿਆ ਜਾਵੇਗਾ।