ਮੁਫ਼ਤ ਵਿਸ਼ਾਲ ਮੈਡੀਕਲ ਕੈਂਪ ਲਾਇਆ
ਜ.ਸ., ਆਦਮਪੁਰ : ਐਲਾਇੰਸ
Publish Date: Sun, 15 Mar 2026 11:01 PM (IST)
Updated Date: Sun, 15 Mar 2026 11:03 PM (IST)

ਜ.ਸ., ਆਦਮਪੁਰ : ਐਲਾਇੰਸ ਕਲੱਬ ਆਦਮਪੁਰ ਦੁਆਬਾ ਨੇ ਪ੍ਰਧਾਨ ਪੰਕਜ ਕੁਮਾਰ ਹਣੀ ਦੀ ਅਗਵਾਈ ’ਚ ਅਲਾਵਲਪੁਰ ਦੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਥਾਕੁਰ ਵਿਚ ਮੁਫ਼ਤ ਮੈਡੀਕਲ ਕੈਂਪ ਲਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਮੈਂਬਰ ਅਤੇ ਕੈਂਪ ਪ੍ਰਬੰਧਕ ਸੁਭਾਸ਼ ਭਨੋਟ, ਅੰਕੁਰ ਮਿਸ਼ਰਾ, ਰਾਹੁਲ ਮਿਸ਼ਰਾ ਅਤੇ ਚੇਤਨ ਨੇ ਦੱਸਿਆ ਕਿ ਪਰਮਹੰਸ ਸ਼੍ਰੀ 108 ਸਵਾਮੀ ਮਹੇਸ਼ ਪੁਰੀ ਦੀ ਦੇਖ-ਰੇਖ ਵਿਚ ਸਤਿਗੁਰੂ ਪਰਮਹੰਸ 1008 ਸਵਾਮੀ ਹੀਰਾ ਨੰਦ ਪੁਰੀ ਮਹਾਰਾਜ ਨੰਗਲ ਬਿਹਾਲਾ, ਸਤਿਗੁਰੂ ਪਰਮਹੰਸ 1008 ਬੋਧਾਨੰਦ ਪੁਰੀ ਮਹਾਰਾਜ, ਸਵਾਮੀ ਪਰਮਹੰਸ 1008 ਗੁਰੂ ਸੇਵਾਨੰਦ ਪੁਰੀ ਮਹਾਰਾਜ, ਸਵਾਮੀ ਪਰਮਹੰਸ 1008 ਬ੍ਰਹਮਾਨੰਦ ਪੁਰੀ ਮਹਾਰਾਜ ਅਤੇ ਪਰਮਹੰਸ ਰਾਮਾਨੰਦ ਪੁਰੀ ਮਹਾਰਾਜ ਦੇ ਆਸ਼ੀਰਵਾਦ ਨਾਲ ਮਾਹਰ ਡਾਕਟਰਾਂ ਦੀ ਟੀਮ ਨੇ 123 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਕੈਂਪ ਵਿਚ ਖਾਸ ਤੌਰ ’ਤੇ ਸੁਣਨ ਦੀ ਜਾਂਚ ਮੁਫ਼ਤ ਕੀਤੀ ਗਈ। ਇਸ ਮੌਕੇ ਸਵਾਮੀ ਮਹੇਸ਼ ਪੁਰੀ ਅਤੇ ਪ੍ਰਸ਼ਾਸਕਾਂ ਨੇ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਿਸ਼ੇਸ਼ ਬਿਮਾਰੀਆਂ ਲਈ ਮੁਫ਼ਤ ਜਾਂਚ ਕੈਂਪ ਲੋੜਵੰਦਾਂ ਦੀ ਸੇਵਾ ਕਰਨ ਦਾ ਇੱਕ ਚੰਗਾ ਤਰੀਕਾ ਹੈ, ਜਿੱਥੇ ਆਮ ਲੋਕ ਮਾਹਰ ਨਾਲ ਆਪਣੀਆਂ ਬਿਮਾਰੀਆਂ ਬਾਰੇ ਗੱਲ ਕਰ ਕੇ ਆਸਾਨੀ ਨਾਲ ਆਪਣਾ ਇਲਾਜ ਕਰਵਾ ਸਕਦੇ ਹਨ। ਇਸ ਮੌਕੇ ਉਨ੍ਹਾਂ ਨੇ ਸੰਸਥਾ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਅਕਸ਼ਰਦੀਪ ਸ਼ਰਮਾ, ਦਵਿੰਦਰ ਸੂਰੀ, ਰਮੇਸ਼ ਗਿਲ, ਨਰਿੰਦਰ ਕੁੱਕੂ, ਅੰਕੁਸ਼ ਕੁੰਡੀਆਂ, ਸੰਜੀਵ ਖੁੱਲਰ, ਵਿਸ਼ਾਲ ਸਨਨ, ਨਿਖਿਲ, ਦਿਨੇਸ਼ ਦੁਆ, ਮਹਿਪਾਲ, ਦੀਪਕ ਗੁਪਤਾ, ਦਵਿੰਦਰ, ਹੇਮੰਤ ਚੋੜਾ, ਪਰਮਜੀਤ ਵਾਲੀਆ, ਰਾਜੂ ਮੱਢੀਆ, ਸ਼ਿਵਮ, ਪੁਨੀਤ ਭਨੋਟ, ਪਾਰਸ ਕੁਮਾਰ, ਸੁਭਾਸ਼ ਗੁਪਤਾ, ਪਵਨ ਤਾਰਾ, ਕਰਨ ਤਾਰਾ ਅਤੇ ਹੋਰ ਮੌਜੂਦ ਸਨ।