ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋਈ ਦੋਆਬਾ ਖਾਲਸਾ ਸਕੂਲ ਦੀ ਟੀਮ
ਜ.ਸ., ਜਲੰਧਰ : ਦੋਆਬਾ
Publish Date: Sun, 15 Mar 2026 09:49 PM (IST)
Updated Date: Sun, 15 Mar 2026 09:51 PM (IST)
ਜ.ਸ., ਜਲੰਧਰ : ਦੋਆਬਾ ਖਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ ਦੀ ਨਵੀ ਚੁਣੀ ਗਈ ਕਾਰਜਕਾਰੀ ਟੀਮ ਨੇ ਸ਼ਹਿਰ ਦੇ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋਈ। ਐਸੋਸੀਏਸ਼ਨ ਦੇ ਅਧਿਆਕ ਜੋਗਿੰਦਰ ਸਿੰਘ ਸੈਣੀ ਦੀ ਅਗਵਾਈ ’ਚ ਕਾਰਜਕਾਰੀ ਟੀਮ ਦੇ ਮੈਂਬਰ ਪਹਿਲਾਂ ਗੁਰਦੁਆਰਾ ਸੰਤ ਬਾਬਾ ਨਿਹਾਲ ਸਿੰਘ ਤਲਹਨ ਸਾਹਿਬ ’ਤੇ ਨਤਮਸਤਕ ਹੋਏ। ਇਸ ਤੋਂ ਬਾਅਦ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ ਵਿਚ ਮਾਂ ਤ੍ਰਿਪੁਰਮਾਲਿਨੀ ਦਰਬਾਰ ’ਚ ਨਤਮਸਤਕ ਹੋਏ। ਇਸ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਆਪਸੀ ਭਾਈਚਾਰੇ, ਉੱਨਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਜੋਗਿੰਦਰ ਸਿੰਘ ਸੈਨੀ ਨੇ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਟੀਚਾ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ, ਇਲਾਕੇ ਦੀ ਸੁੰਦਰਤਾ ਨੂੰ ਬਣਾਈ ਰੱਖਣਾ, ਮਨੁੱਖਤਾ ਦੀ ਸੇਵਾ ਕਰਨਾ ਅਤੇ ਤਿਉਹਾਰਾਂ ਨੂੰ ਵਿਸ਼ਾਲ ਪੱਧਰ ’ਤੇ ਮਨਾਉਣਾ ਹੈ।
ਇਸ ਸਾਲ ਸੰਸਥਾ ਵੱਲੋਂ ਧਾਰਮਿਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਮੁੱਖ ਸਕੱਤਰ ਸੁਦੇਸ਼ ਗੁਪਤਾ ਨੇ ਮਦਨ ਲਾਲ ਸਾਗਰ, ਡਾ. ਜਤਿੰਦਰ ਅਰੋੜਾ, ਚੇਅਰਮੈਨ ਟੀਐੱਸ ਰੰਧਾਵਾ, ਪ੍ਰਧਾਨ ਜੋਗਿੰਦਰ ਸਿੰਘ, ਪੀਆਰਓ ਰੇਖਾ ਗੁਪਤਾ ਦੀ ਅਗਵਾਈ ਵਿਚ ਆਪਸੀ ਭਾਈਚਾਰੇ ਨਾਲ ਕੰਮ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਮਾਰਕੀਟ ਨੂੰ ਸਾਫ ਅਤੇ ਵਾਤਾਵਰਣ-ਮਿੱਤਰ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜੋਗਿੰਦਰ ਸੈਣੀ ਨਾਲ ਮੁੱਖ ਸਕੱਤਰ ਸੁਦੇਸ਼ ਗੁਪਤਾ, ਖਜ਼ਾਨਚੀ ਅੰਕਿਤ ਅਗਰਵਾਲ, ਉਪ ਪ੍ਰਧਾਨ ਪ੍ਰਜਯ ਸ਼ਰਮਾ, ਕਾਰਜਕਾਰੀ ਮੈਂਬਰ ਪਵਨ ਕੁਮਾਰ, ਸ਼ਿਵਮ ਵਿਜ, ਦਰਸ਼ਨ ਸਿੰਘ, ਸੁਮਿਤ ਜਿੰਦਲ ਸਮੇਤ ਹੋਰ ਮੈਂਬਰ ਆਦਿ ਮੌਜੂਦ ਸਨ।