ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
- ਮਹਾਲਕਸ਼ਮੀ ਮੰਦਰ ਜੇਲ੍ਹ
Publish Date: Sun, 15 Mar 2026 09:41 PM (IST)
Updated Date: Sun, 15 Mar 2026 09:45 PM (IST)
- ਮਹਾਲਕਸ਼ਮੀ ਮੰਦਰ ਜੇਲ੍ਹ ਰੋਡ ’ਚ ਕਰਵਾਇਆ ਪ੍ਰੋਗਰਾਮ
ਜ.ਸ., ਜਲੰਧਰ : ਸਵੈ ਸੇਵੀ ਸੰਸਥਾ ਜਨਮਾਨਸ ਸੇਵਾ ਸੰਸਥਾ ਵੱਲੋਂ 282ਵੇਂ ਰਾਸ਼ਨ ਵੰਡ ਸਮਾਗਮ ਸ਼੍ਰੀ ਮਹਾਲਕਸ਼ਮੀ ਮੰਦਰ ਜੇਲ੍ਹ ਰੋਡ ’ਚ ਕਰਵਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਪੰਡਤ ਨਰੇਸ਼ ਸ਼ਾਸਤਰੀ ਨੇ ਸ਼੍ਰੀ ਗੌਰੀ ਗਣਪਤੀ ਦੀ ਪੂਜਾ ਕਰ ਕੇ ਕੀਤੀ। ਇਸ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਅਤੇ ਭਗਤਾਂ ਨੇ ਮਿਲ ਕੇ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ। ਇਸ ਦੌਰਾਨ ਸਾਧੂ ਰਾਮ ਮਿੱਤਲ, ਵਿਜਯਾ ਮਿੱਤਲ, ਪਾਸਵਾਨ ਯਾਦਵ ਅਤੇ ਪ੍ਰਮੋਦ ਗੁਪਤਾ ਦੇ ਮੁੱਖ ਯੋਗਦਾਨ ਨਾਲ 60 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸਮਾਜ ਸੇਵਕ ਡਾ. ਕਰੂਣਾ ਸਾਗਰ ਐਂਗ੍ਰਿਸ਼ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਧਰਮ ਦਾ ਮੂਲ ਹੈ। ਇਸ ਲਈ ਸੰਸਥਾ ਵੱਲੋਂ ਇਸ ਦਿਸ਼ਾ ਵਿਚ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੰਕੀਰਤਨ ਮੰਡਲੀ ਦੇ ਮੈਂਬਰਾਂ ਨੇ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ। ਸਹਿਯੋਗ ਦੇਣ ਵਾਲਿਆਂ ਨੂੰ ਮਾਂ ਦੀ ਚੁਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਧਰਮ ਪਾਲ ਪਾਲੀ, ਵਿਨੋਦ ਬੱਤਰਾ, ਕੇਕੇ ਬਾਹਰੀ, ਸੰਜੀਵ ਸ਼ਰਮਾ, ਦੀਪਕ, ਅਵਿਨਾਸ਼ ਸਰਾਫ, ਹਰਿਸ਼ ਹਾਂਡਾ, ਬਹਾਦੁਰ ਚੰਦ, ਖੁਦੀ ਰਾਮ, ਅਜੈ ਪਾਸਵਾਨ, ਨਰੇਸ਼ ਦੇਵ, ਲੱਜਿਆ ਅਰੋੜਾ, ਰਾਜੇਸ਼ ਖੇਡਾ, ਦੱਤ ਪ੍ਰਕਾਸ਼ ਐਂਗ੍ਰਿਸ਼, ਰਾਜਿੰਦਰ ਮਲਹੋਤਰਾ, ਵਿਜੈ ਸ਼ੌਰੀ, ਦੀਪਕ ਮਹਿੰਦਰੂ ਅਤੇ ਅਸ਼ੋਕ ਕੁਮਾਰ ਆਦਿ ਮੌਜੂਦ ਸਨ।