ਸ਼੍ਰੀ ਰਾਮਨੌਮੀ ਮੌਕੇ ਸਿੱਧ ਸ਼ਕਤੀਪੀਠ ਤੋਂ ਸ਼ੋਭਾ ਯਾਤਰਾ 25 ਨੂੰ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Sun, 22 Feb 2026 10:17 PM (IST)
Updated Date: Sun, 22 Feb 2026 10:21 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਸ਼੍ਰੀ ਰਾਮਨੌਮੀ ਸਬੰਧੀ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ ਤੋਂ ਸ਼ਹਿਰ ’ਚ ਸ਼ੋਭਾ ਯਾਤਰਾ 25 ਮਾਰਚ ਨੂੰ ਕੱਢੀ ਜਾਵੇਗੀ। ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਐਤਵਾਰ ਨੂੰ ਸੰਤ ਸਮਾਜ ਵੱਲੋਂ ਸ਼ੋਭਾ ਯਾਤਰਾ ਦੀ ਪ੍ਰਚਾਰ ਸਮੱਗਰੀ ਵੰਡੀ ਗਈ। ਇਸ ਦੇ ਨਾਲ ਹੀ ਸੰਪਰਕ ਮੁਹਿੰਮ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਵਿਚ ਅਸ਼ਵਨੀ ਸ਼ਰਮਾ, ਰਮਨ ਸ਼ਰਮਾ, ਸੌਰਭ ਸ਼ਰਮਾ ਅਤੇ ਮਨੀਸ਼ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ। ਇਸ ਮੌਕੇ ਐਤਵਾਰ ਨੂੰ ਸੰਪਰਕ ਮੁਹਿੰਮ ਦੀ ਟੀਮ ਮਨੋਕਾਮਨਾ ਸਿੱਧ ਸ਼੍ਰੀ ਹਨੂਮਾਨ ਮੰਦਰ ਮੰਡੀ ਫੈਂਟਨਗੰਜ ਪਹੁੰਚੀ। ਜਿੱਥੇ ਸੰਸਥਾ ਦੇ ਗੱਦੀਨਸ਼ੀਨ ਮਹਾਮੰਡਲੇਸ਼ਵਰ ਅਤੇ ਭਾਰਤ ਸਾਧੂ ਸਮਾਜ ਦੇ ਅਧਿਆਕ ਆਚਾਰਯ ਬੰਸੀ ਦਾਸ ਮਹਾਰਾਜ, ਪੰਚ ਦਸ਼ਨਾਮ ਜੂਨਾ ਅਖਾੜਾ ਰਿਸ਼ਿਕੇਸ਼ ਤੋਂ ਸਵਾਮੀ ਅਨੰਤ ਗਿਰੀ ਜੀ ਮਹਾਰਾਜ, ਸਵਾਮੀ ਨਵਰਤਨ ਦਾਸ (ਹਰਿਦਵਾਰ) ਨੇ ਪ੍ਰਚਾਰ ਸਮੱਗਰੀ ਵੰਡੀ।