ਪੰਜਾਬ ਸਰਕਾਰ ਕੇਂਦਰ ਦੀ ਤਰਜ ’ਤੇ ਜਾਰੀ ਕਰਨ ਦੀ ਮੰਗ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,ਮਕੇਰੀਆਂ
Publish Date: Mon, 06 Oct 2025 05:13 PM (IST)
Updated Date: Tue, 07 Oct 2025 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ,ਮਕੇਰੀਆਂ : ਜੀਟੀਯੂ ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਰਜਤ ਮਹਾਜਨ ਅਤੇ ਜ਼ਿਲ੍ਹਾ ਸਹਾਇਕ ਪ੍ਰੈੱਸ ਸਕੱਤਰ ਸਤੀਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਕੇਂਦਰ ਸਰਕਾਰ ਦੀ ਤਰਜ਼ ’ਤੇ ਬਰਾਬਰ ਮਹਿੰਗਾਈ ਭੱਤਾ ਜਾਰੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 58 ਫ਼ੀਸਦੀ ਡੀ.ਏ ਕੇਂਦਰੀ ਕਰਮਚਾਰੀਆਂ ਦਾ ਕਰ ਦਿੱਤਾ ਹੈ ਪਰ ਪੰਜਾਬ ਦੇ ਕਰਮਚਾਰੀ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਿਹੇ 42 ਫ਼ੀਸਦੀ ਡੀਏ ਨਾਲ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਇਸ ਲਈ ਰਾਜ ਸਰਕਾਰ ਨੂੰ ਵੀ ਤੁਰੰਤ ਕੇਂਦਰ ਸਰਕਾਰ ਦੇ ਬਰਾਬਰ ਡੀਏ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਸਮਿਆਂ ਵਿੱਚ ਸੂਬਾ ਪੰਜਾਬ ਸਾਰੇ ਸੂਬਿਆਂ ਨਾਲੋਂ ਸਭ ਤੋਂ ਪਹਿਲਾਂ ਮਹਿੰਗਾਈ ਭੱਤੇ ਦਾ ਐਲਾਨ ਕਰ ਦਿੰਦਾ ਸੀ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਬਾਕੀ ਸੂਬਿਆਂ ਤੋਂ ਕਾਫ਼ੀ ਪੱਛੜ ਗਿਆ ਹੈ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਵਾਂਗ ਆਪਣੇ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਡੀ.ਏ ਜਾਰੀ ਕਰੇ। ਇਸ ਮੌਕੇ ਤੇ ਮਨਜੀਤ ਸਿੰਘ, ਜਸਵੰਤ ਸਿੰਘ, ਬਲਵਿੰਦਰ ਟਾਕ,ਪਰਸਰਾਮ, ਵਰਿੰਦਰ ਵਿੱਕੀ, ਸੰਜੀਵ ਧੂਤ, ਬ੍ਰਿਜ਼ ਮੋਹਨ, ਰਿਸ਼ਵ ਦੇਵ, ਖੁਸ਼ਵੰਤ ਸਿੰਘ,ਪਰਮਜੀਤ, ਲੈਕ. ਰਾਜੇਸ਼ ਕੁਮਾਰ, ਡੀ ਪੀ ਸਤਪਾਲ, ਸੁਰੇਸ਼ ਲੋਹਗੜ੍ਹ,ਜਸਵੀਰ ਸਿੰਘ, ਤਰਸੇਮ ਲਾਲ , ਰਮਾਕਾਂਤ ਅਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ।