ਕੰਪਿਊਟਰ ਵਿਭਾਗ ਵੱਲੋਂ ਟੈਕਨੀਕਲ ਫੈਸਟੀਵਲ ‘ਗੀਗਾ ਗਰਿੱਡ’ ਕਰਵਾਇਆ
ਸਤਨਾਮ, ਲੋਈ, ਪੰਜਾਬੀ ਜਾਗਰਣ, ਮਾਹਿਲਪੁਰ:
Publish Date: Mon, 06 Oct 2025 05:03 PM (IST)
Updated Date: Tue, 07 Oct 2025 04:04 AM (IST)
ਸਤਨਾਮ, ਲੋਈ, ਪੰਜਾਬੀ ਜਾਗਰਣ,
ਮਾਹਿਲਪੁਰ: ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟਰ ਗਰੈਜੂਏਟ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਵੱਲੋਂ ਵਿਦਿਆਰਥੀਆਂ ਦੀਆਂ ਵੱਖ-ਵੱਖ ਸਿਰਜਨਾਤਮਕ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਟੈਕਨੀਕਲ ਫੈਸਟੀਵਲ ‘ਗੀਗਾ ਗਰਿੱਡ’ ਕਰਵਾਇਆ ਗਿਆ ।ਇਸ ਫੈਸਟੀਵਲ ਵਿੱਚ ਖੇਤਰ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਨਾਮ ਪ੍ਰਾਪਤ ਟੀਤੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਖਾਲਸਾ ਕਾਲਜ ਗੜ੍ਹਸ਼ੰਕਰ ਦੇ ਪ੍ਰਿੰਸੀਪਲ ਡਾ. ਅਮਨਦੀਪ ਕੌਰ, ਐਸਬੀਆਈ ਬ੍ਰਾਂਚ ਮਾਹਿਲਪੁਰ ਦੇ ਮੈਨੇਜਰ ਅਰੁਣ ਕੁਮਾਰ ਭਾਰਦਵਾਜ ਅਤੇ ਐਚਡੀਐਫਸੀ ਬਰਾਂਚ ਮਾਹਿਲਪੁਰ ਦੇ ਮੈਨੇਜਰ ਰੇਖਾ ਜੁਗਰਾਂ ਨੇ ਸ਼ਿਰਕਤ ਕੀਤੀ।
ਇਸ ਸਮਾਰੋਹ ਦੇ ਸਵਾਗਤੀ ਸ਼ਬਦ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ । ਇਸ ਮੌਕੇ ਵਿਦਿਆਰਥੀਆਂ ਨੇ ਟੈਕ ਟਾੱਕ, ਐਡਮੈਡ ਸ਼ੋਅ, ਲੋਜਿਕ ਵਰਲਪੂਲ, ਨੈਟ ਸੈਬੀ, ਵੈਬ ਪੋਰਟਲ ਡਿਵੈਲਪਮੈਂਟ, ਸੀਪੀਯੂ ਅਸੈਂਬਲਿੰਗ ਲੋਗੋ ਡਿਜ਼ਾਇਨਿੰਗ ਆਦਿ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਮੌਕੇ ਖਾਲਸਾ ਕਾਲਜ ਮਾਹਿਲਪੁਰ, ਐਸਪੀਐਨ ਕਾਲਜ ਮੁਕੇਰੀਆਂ, ਖਾਲਸਾ ਕਾਲਜ ਗੜ੍ਹਸ਼ੰਕਰ, ਐਸਡੀ ਕਾਲਜ ਹੁਸ਼ਿਆਰਪੁਰ ਅਤੇ ਐੱਸਐੱਚਐੱਸਐੱਮ ਕਾਲਜ ਫੋਰ ਵੂਮੈਨ ਚੇਲਾ ਮਖਸੂਸਪੁਰ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਇਨਾਮ ਪ੍ਰਾਪਤ ਕੀਤੇ। ਇਸ ਮੌਕੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਪ੍ਰੀਤ ਕੌਰ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਫੈਸਟੀਵਲ ਮੌਕੇ ਕੰਪਿਊਟਰ ਵਿਭਾਗ ਦੇ ਅਧਿਆਪਕਾਂ ਵਿੱਚ ਮਨਪ੍ਰੀਤ ਸਿੰਘ, ਦੀਪਤੀ ਵਰਮਾ, ਨੇਹਾ, ਨੰਦਿਕਾ, ਵਰਿੰਦਰ ਸਿੰਘ, ਗੁਰਜੋਤ ਕੌਰ ਰਾਜਵਿੰਦਰ ਕੌਰ, ਹਰਵਿੰਦਰ ਕੌਰ, ਸ਼ਵੇਤਾ, ਹਰਜੋਤ ਕੌਰ ਅਤੇ ਤਕਨੀਕੀ ਸਹਾਇਕ ਸਰਬਜੀਤ ਸਿੰਘ ਸਮੇਤ ਅਨੇਕਾਂ ਵਿਦਿਆਰਥੀ ਹਾਜ਼ਰ ਸਨ।