ਗੜ੍ਹਸ਼ੰਕਰ ਸ਼ਹਿਰ ਵਿਚ ਅਨਾਜ ਮੰਡੀ ਦੇ ਲਾਗਲੇ ਖੇਤਰ 'ਚ ਗੰਦੇ ਪਾਣੀ ਦੇ ਨਿਕਾਸ ਲਈ ਤੇ ਸ਼ਹਿਰ ਵਿੱਚੋਂ ਕੂੜਾ ਕਰਕਟ ਚੁੱਕ ਕੇ ਸ਼ਹਿਰ ਦੇ ਬਾਹਰ ਡੰਪ ਕਰਨ ਦੀ ਯੋਜਨਾ ਬਣਾਉਣ ਲਈ ਕਾਂਗਰਸ ਦੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਐੱਸਡੀਐੱਮ ਗੜ੍ਹਸ਼ੰਕਰ ਹਰਬੰਸ ਸਿੰਘ, ਨਗਰ ਕੌਂਂਸਲ ਦੇ ਈਓ ਅਵਤਾਰ ਚੰਦ ਸੇਖੜੀ ਤੇ ਨਾਇਬ ਤਹਿਸੀਲਦਾਰ ਧਰਮਿੰਦਰ ਕੁਮਾਰ ਨੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਦੇ ਨਾਲ ਸ਼ਹਿਰ ਦਾ ਦੌਰਾ ਕੀਤਾ।

ਕੈਪਸ਼ਨ 111 ਪੀ- ਅਨਾਜ ਮੰਡੀ ਦੇ ਨੇੜੇ ਗੰਦੇ ਪਾਣੀ ਦੇ ਨਿਕਾਸ ਲਈ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਤੇ ਐੱਸਡੀਐੱਮ ਹਰਬੰਸ ਸਿੰਘ ਮੌਕੇ ਤੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਤੇ ਨਾਲ ਠੇਕੇਦਾਰ ਕੁਲਭੂਸ਼ਨ ਸ਼ੌਰੀ ਤੇ ਹੋਰ।
-
ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਗੜ੍ਹਸ਼ੰਕਰ ਸ਼ਹਿਰ ਵਿਚ ਅਨਾਜ ਮੰਡੀ ਦੇ ਲਾਗਲੇ ਖੇਤਰ 'ਚ ਗੰਦੇ ਪਾਣੀ ਦੇ ਨਿਕਾਸ ਲਈ ਤੇ ਸ਼ਹਿਰ ਵਿੱਚੋਂ ਕੂੜਾ ਕਰਕਟ ਚੁੱਕ ਕੇ ਸ਼ਹਿਰ ਦੇ ਬਾਹਰ ਡੰਪ ਕਰਨ ਦੀ ਯੋਜਨਾ ਬਣਾਉਣ ਲਈ ਕਾਂਗਰਸ ਦੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਐੱਸਡੀਐੱਮ ਗੜ੍ਹਸ਼ੰਕਰ ਹਰਬੰਸ ਸਿੰਘ, ਨਗਰ ਕੌਂਂਸਲ ਦੇ ਈਓ ਅਵਤਾਰ ਚੰਦ ਸੇਖੜੀ ਤੇ ਨਾਇਬ ਤਹਿਸੀਲਦਾਰ ਧਰਮਿੰਦਰ ਕੁਮਾਰ ਨੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਦੇ ਨਾਲ ਸ਼ਹਿਰ ਦਾ ਦੌਰਾ ਕੀਤਾ। ਇਸ ਮੌਕੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਲੋਕਾਂ ਨਾਲ ਵੀ ਸਮੱਸਿਆਵਾਂ ਦੇ ਪੱਕੇ ਤੌਰ 'ਤੇ ਹੱਲ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਤੇ ਜ਼ਿਲ੍ਹਾ ਕਾਂਗਰਸ ਉਪ-ਪ੍ਰਧਾਨ ਠੇਕੇਦਾਰ ਕੁਲਭੂਸ਼ਨ ਸ਼ੌਰੀ ਨੇ ਦੱਸਿਆ ਕਿ ਸ਼ਹਿਰ ਨੂੰ ਸਾਫ਼- ਸੁਥਰਾ ਬਣਾਉਣ ਤੇ ਗੰਦੇ ਪਾਣੀ ਦੇ ਨਿਕਾਸ ਲਈ ਅਧਿਕਾਰੀਆਂ ਦੇ ਨਾਲ ਸ਼ਹਿਰ ਦਾ ਦੌਰਾ ਕੀਤਾ ਤਾਂ ਕਿ ਸ਼ਹਿਰ ਨੂੰ ਸਵੱਛ ਬਣਾਇਆ ਜਾ ਸਕੇ। ਅਨਾਜ ਮੰਡੀ ਦੇ ਨੇੜੇ ਸੀਵਰੇਜ 'ਚੋਂ ਗੰਦਾ ਪਾਣੀ ਵਾਪਸ ਪਿੱਛੇ ਆਉਣ ਨਾਲ ਗੰਦਾ ਪਾਣੀ ਭਰ ਗਿਆ ਹੈ। ਇਸ ਤੋਂ ਇਲਾਵਾ ਭਾਰੀ ਬਰਸਾਤ ਹੋਣ ਤੇ ਵੀ ਨਿਕਾਸ ਨਾ ਹੋਣ ਕਾਰਨ ਪਾਣੀ ਲੋਕਾਂ ਦੇ ਘਰਾਂ ਵਿਚ ਭਰ ਜਾਂਦਾ ਹੈ । ਇਸ ਸਬੰਧੀ ਮੌਕੇ ਤੇ ਜਾ ਕੇ ਪਤਾ ਲੱਗਾ ਕਿ ਉੱਥੇ ਮੀਂਹ ਤੇ ਗੰਦੇ ਪਾਣੀ ਦੇ ਨਿਕਾਸ ਲਈ ਜ਼ਮੀਨ ਐਕਵਾਇਰ ਕਰਨੀ ਪਵੇਗੀ ਤੇ ਇਸ ਲਈ ਜ਼ਮੀਨ ਐਕਵਾਇਰ ਕਰਨ ਲਈ ਅੱਜ ਹੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਸ਼ੋਕਾ ਬਾਲਵਾੜੀ ਸਕੂਲ ਦੇ ਨੇੜੇ ਗਲੀਆਂ ਵਿਚ ਪਾਣੀ ਦੇ ਰਿਸਾਅ ਦੇ ਕਾਰਨ ਗੰਦਾ ਪਾਣੀ ਇਕੱਤਰ ਹੋ ਜਾਂਦਾ ਹੈ। ਇਸ ਲਈ ਵਾਟਰ ਸਪਲਾਈ ਦੀਆਂ ਪਾਈਪ ਲਾਈਨਾਂ ਚੈੱਕ ਕੀਤੀਆਂ ਜਾਣਗੀਆਂ ਤਾਂ ਕਿ ਕਿਤੇ ਲੀਕੇਜ ਨਾ ਹੋਵੇ । ਅਸ਼ੋਕਾ ਬਾਲਵਾੜੀ ਦੇ ਨੇੜੇ ਦੀਆਂ ਸਾਰੀਆਂ ਗਲੀਆਂ ਦੇ ਪੈਸੇ ਆ ਚੁੱਕੇ ਹਨ। ਪਾਣੀ ਦੇ ਰਿਸਾਅ ਨੂੰ ਠੀਕ ਕਰ ਕੇ ਗਲੀਆਂ ਬਣਾ ਦਿੱਤੀਆਂ ਜਾਣਗੀਆਂ। ਸ਼ਹਿਰ 'ਚ ਵੱਖ-ਵੱਖ ਸੜਕਾਂ ਤੇ ਕੂੜੇ ਦੇ ਢੇਰ ਲੱਗਣ ਨਾਲ ਸ਼ਹਿਰ ਵਾਸੀਆਂ ਤੇ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਲਾਗਲੇ ਖੇਤਰ ਵਿਚ ਜ਼ਮੀਨ ਲੈ ਕੇ ਕੂੜਾ ਇੱਥੇ ਡੰਪ ਕਰਕੇ ਸ਼ਹਿਰ ਦੀਆਂ ਸੜਕਾਂ ਨੂੰ ਕੂੜਾ ਕਰਕਟ ਤੋਂ ਨਿਜਾਤ ਦਿਵਾਈ ਜਾਵੇਗੀ। ਠੇਕੇਦਾਰ ਕੂਲਭੂਸ਼ਨ ਸ਼ੌਰੀ ਨੇ ਦੱਸਿਆ ਕਿ ਪਿਛਲੇ ਪੰਦਰਾਂ ਸਾਲਾਂ ਤੋਂ ਗੜ੍ਹਸ਼ੰਕਰ ਸ਼ਹਿਰ ਦੀ ਅਨਾਜ ਮੰਡੀ ਤੇ ਅਸ਼ੋਕਾ ਬਾਲਵਾੜੀ ਦੇ ਨੇੜੇ ਗੰਦੇ ਪਾਣੀ ਦੇ ਰਿਸਾਅ ਨਾਲ ਗਲੀਆਂ ਵਿਚ ਪਾਣੀ ਭਰਨ ਨਾਲ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਲੀਆਂ ਵਿਚ ਗੰਦਾ ਪਾਣੀ ਖਡ੍ਹਾ ਰਹਿਣ ਨਾਲ ਸੀਵਰੇਜ ਦੇ ਗੰਦੇ ਪਾਣੀ ਤੇ ਸ਼ਹਿਰ ਵਿਚ ਬੰਗਾ ਰੋਡ, ਨਵਾਂਸ਼ਹਿਰ ਰੋਡ ਆਦਿ ਤੇ ਕੂੜੇ ਦੇ ਢੇਰ ਲੱਗੇ ਰਹਿਣ ਕਾਰਨ ਲੋਕਾਂ ਨੂੰ ਭਾਰੀ ਖੱਜਲ਼ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਤੇ ਪ੍ਰਬੰਧਕੀ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸਮੱਸਿਆਵਾਂ ਦੇ ਹੱਲ ਲਈ ਯੋਜਨਾ ਤਿਆਰ ਕੀਤੀ ਗਈ ਹੈ। ਇਸ ਮੌਕੇ ਸਰਪੰਚ ਵਿਨੋਦ ਸੋਨੀ ਕੁਨੈਲ, ਨਬੰਰਦਾਰ ਪਰਮਜੀਤ ਸਿੰਘ ਪੰਮਾ, ਐੱਸਓ ਦਲਜੀਤ ਰਾਣਾ, ਮਾਰਕਿਟ ਕਮੇਟੀ ਦੇ ਸਕੱਤਰ ਸੁਰਿੰਦਰ ਸ਼ਰਮਾ, ਬਲਵੀਰ ਸਿੰਘ, ਸੰਨੀ ਲੰਬ ਆਦਿ ਹਾਜ਼ਰ ਸਨ।