ਚੱਬੇਵਾਲ 'ਚ ਅਕਾਲੀਆਂ ਨੇ ਰੋਸ ਧਰਨਾ ਦੇ ਕੇ ਸਰਕਾਰ ਦਾ ਪੁਤਲਾ ਫੂਕਿਆ
ਚੱਬੇਵਾਲ 'ਚ ਅਕਾਲੀਆਂ ਨੇ ਰੋਸ ਧਰਨਾ ਦੇ ਕੇ ਸਰਕਾਰ ਦਾ ਪੁਤਲਾ ਫੂਕਿਆ
Publish Date: Thu, 30 Apr 2026 06:34 PM (IST)
Updated Date: Fri, 01 May 2026 04:14 AM (IST)

ਐਚ ਐਸ ਪੀ 14 : ਚੱਬੇਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਬਿਜਲੀ ਦਫ਼ਤਰ ਅੱਗੇ ਲਗਾਏ ਰੋਸ ਧਰਨੇ ਦੌਰਾਨ ਹਰਮਿੰਦਰ ਸਿੰਘ ਸੰਧੂ, ਲਖਵਿੰਦਰ ਸਿੰਘ ਲੱਖੀ, ਨਿਰਮਲ ਸਿੰਘ ਭੀਲੋਵਾਲ, ਸਤਨਾਮ ਸਿੰਘ ਬੰਟੀ, ਦਵਿੰਦਰ ਸਿੰਘ ਬੈਂਸ, ਗੁਰਚਰਨ ਸਿੰਘ ਬੋਹਣ ਅਤੇ ਹੋਰ। ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ, ਚੱਬੇਵਾਲ : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸੂਬੇ ਭਰ ◙’ਚ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ’ਚ ਹਲਕਾ ਪੱਧਰ ਤੇ ਰੋਸ ਧਰਨੇ ਲਗਾਉਣ ਦੇ ਦਿੱਤੇ ਪ੍ਰੋਗਰਾਮ ਤਹਿਤ ਅੱਜ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੇ ਹਲਕਾ ਚੱਬੇਵਾਲ ਦੇ ਇੰਚਾਰਜ ਹਰਮਿੰਦਰ ਸਿੰਘ ਸੰਧੂ ਦੀ ਅਗਵਾਈ ਵਿੱਚ ਬਿਜਲੀ ਦਫ਼ਤਰ ਚੱਬੇਵਾਲ ਦੇ ਬਾਹਰ ਰੋਸ ਧਰਨਾ ਦਿੱਤਾ। ਇਸ ਮੌਕੇ ਲਖਵਿੰਦਰ ਸਿੰਘ ਲੱਖੀ ਜ਼ਿਲ੍ਹਾ ਪ੍ਰਧਾਨ, ਹਰਮਿੰਦਰ ਸਿੰਘ ਸੰਧੂ ਇੰਚਾਰਜ ਹਲਕਾ ਚੱਬੇਵਾਲ, ਨਿਰਮਲ ਸਿੰਘ ਭੀਲੋਵਾਲ, ਸਤਨਾਮ ਸਿੰਘ ਬੰਟੀ, ਸੁਖਦੇਵ ਸਿੰਘ ਬੰਬੇਲੀ, ਗੁਰਚਰਨ ਸਿੰਘ ਬੋਹਣ, ਦਵਿੰਦਰ ਸਿੰਘ ਬੈਂਸ ਬਾਹੋਵਾਲ , ਸੁਰਿੰਦਰਪਾਲ ਸਿੰਘ ਮੋਨਾ ਕਲਾਂ , ਸਰਬਜੀਤ ਸਿੰਘ ਮੋਮੀ, ਸੁਖਵਿੰਦਰ ਸਿੰਘ ਠੀਂਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿਚਲੀ ਸਰਕਾਰ ਦੇ ਮਾੜੇ ਪ੍ਰਬੰਧਾਂ ਕਰਕੇ ਲੋਕਾਂ ਨੂੰ ਅੱਤ ਦੀ ਗਰਮੀ ਵਿੱਚ ਬਿਜਲੀ ਦੇ ਲੰਬੇ ਲੰਬੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਸ ਧਰਨੇ ਤੋਂ ਬਾਅਦ ਅਕਾਲੀ ਵਰਕਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਵੀ ਚੱਬੇਵਾਲ ਦੇ ਮੁੱਖ ਚੌਕ ’ਚ ਲਿਆ ਕੇ ਫੂਕਿਆ ਗਿਆ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਪਰਮਜੀਤ ਸਿੰਘ ਰੱਕੜ, ਸੁਰਿੰਦਰਪਾਲ ਸਿੰਘ ਸੰਧੂ, ਨੰਬਰਦਾਰ ਰਣਵੀਰ ਸਿੰਘ ਬੋਹਣ, ਨੰਬਰਦਾਰ ਗੁਰਵਿੰਦਰ ਸਿੰਘ ਤਾਜੋਵਾਲ, ਰਣਜੋਧ ਸਿੰਘ ਸੀਣਾਂ, ਸਰਪੰਚ ਅਵਤਾਰ ਸਿੰਘ ਸਸੋਲੀ, ਮਨਮੋਹਨ ਸਿੰਘ ਸੀਣਾਂ, ਸੁਖਦੇਵ ਸਿੰਘ ਬੰਬੇਲੀ , ਬੂਟਾ ਸਿੰਘ ਮੁੱਗੋਪੱਟੀ, ਜਤਿੰਦਰ ਸਿੰਘ ਜੈਤਪੁਰ, ਉਂਕਾਰ ਸਿੰਘ ਬਿਹਾਲਾ, ਬਿੱਟੂ ਭੁੱਲੇਵਾਲ, ਜੋਤੀ ਮਹਿਨਾ, ਦੁੱਖਭੰਜਨ ਸਿੰਘ ਹਾਰਟਾ, ਗੁਰਿੰਦਰ ਸਿੰਘ ਭਾਮ, ਸੁੱਚਾ ਸਿੰਘ ਚੱਬੇਵਾਲ, ਕੁਲਦੀਪ ਸਿੰਘ ਜੱਲੋਵਾਲ, ਬਲਵੀਰ ਸਿੰਘ ਚੱਬੇਵਾਲ, ਲੰਬੜਦਾਰ ਭੁੰਗਰਨੀ, ਇਕਬਾਲ ਸਿੰਘ ਜੌਹਲ ਸਮੇਤ ਹੋਰ ਵੀ ਹਲਕਾ ਚੱਬੇਵਾਲ ਦੇ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।