ਗੜ੍ਹਸ਼ੰਕਰ ਸਟੇਸ਼ਨ 'ਤੇ ਪਹਿਲੀ ਵਾਰ ਪਹੁੰਚੀ ਦੁਬਾਰਾ ਸ਼ੁਰੂ ਹੋਈ ਰੇਲ ਗੱਡੀ
ਗੜਸ਼ੰਕਰ ਸਟੇਸ਼ਨ 'ਤੇ ਪਹਿਲੀ ਵਾਰ ਪਹੁੰਚੀ ਦੁਬਾਰਾ ਸ਼ੁਰੂ ਹੋਈ ਰੇਲ ਗੱਡੀ
Publish Date: Wed, 22 Apr 2026 06:24 PM (IST)
Updated Date: Wed, 22 Apr 2026 06:28 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਗੜ੍ਹਸ਼ੰਕਰ ਰੇਲਵੇ ਸਟੇਸ਼ਨ ਤੇ ਛੇ ਸਾਲ ਬਾਅਦ ਦੁਬਾਰਾ ਸ਼ੁਰੂ ਹੋਈ ਰੇਲ ਗੱਡੀ ਦਾ ਸਥਾਨਕ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਖੁਸ਼ੀ ਮਨਾਉਂਦਿਆਂ ਰੇਲ ਗੱਡੀ ਦੇ ਡਰਾਈਵਰ ਤੇ ਹੋਰ ਮੁਲਾਜ਼ਮਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਹਾਜ਼ਰ ਸਮੂਹ ਲੋਕਾਂ ਨੂੰ ਭਾਜਪਾ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ। ਮੌਕੇ ਤੇ ਹਾਜ਼ਰ ਭਾਜਪਾ ਵਰਕਰਾਂ ਨੇ ਕਿਹਾ ਕਿ ਇਹ ਰੇਲ ਗੱਡੀ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਦੇ ਯਤਨਾਂ ਸਦਕਾ ਸ਼ੁਰੂ ਹੋਈ ਹੈ, ਜਿਸ ਦੀ ਇਲਾਕਾ ਨਿਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਸਾਬਕਾ ਚੇਅਰਮੈਨ ਬਲਾਕ ਸੰਮਤੀ ਸੜੋਆ ਹਰਅਮਰਿੰਦਰ ਸਿੰਘ ਰਿੰਕੂ ਨੇ ਕਿਹਾ ਕਿ ਸ਼ਹਿਰ ਦੀ ਟਰੈਫਿਕ ਸਮੱਸਿਆ ਦੇ ਹੱਲ ਲਈ ਸੰਤ ਸਤਨਾਮ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਨਹਿਰ ਦੇ ਨਾਲ-ਨਾਲ ਬਣਾਈ ਗਈ ਸੜਕ ’ਤੇ ਫਾਟਕ ਲਗਾਉਣ ਲਈ ਅਵਿਨਾਸ਼ ਖੰਨਾ ਯਤਨ ਕਰ ਰਹੇ ਹਨ ਜੋ ਕਿ ਜਲਦ ਸਿਰੇ ਚੜ੍ਹਨਗੇ। ਇਸ ਮੌਕੇ ਸ਼ਸ਼ੀ ਖੰਨਾ, ਪੰਮੀ ਪੰਡੋਰੀ, ਠੇਕੇਦਾਰ ਭਜਨ ਸਿੰਘ, ਰਵਣ ਕੁਮਾਰ ਸਮੁੰਦੜਾ, ਬਿੱਲਾ ਕੰਬਾਲਾ, ਕਰਨੈਲ ਸਿੰਘ ਕੌਂਸਲਰ, ਨਿਤਿਨ ਸ਼ਰਮਾ, ਵਿੱਕੀ ਖੰਨਾ, ਡਾਕਟਰ ਲਖਵਿੰਦਰ, ਕਪਿਲ ਮਲਹੋਤਰਾ ਆਦਿ ਹਾਜ਼ਰ ਸਨ।